/uploads/images/ads/adds.jpeg
Breaking News

ASI ਦੀ ਐਸਯੂਵੀ ਤੇ ਟਰੱਕ ਦੀ ਟੱਕਰ ਦੌਰਾਨ ਹੋਈ ਮੌਤ, ਇੰਸਪੈਕਟਰ ਤੇ 3 ਕਾਂਸਟੇਬਲ ਹੋਏ ਜ਼ਖਮੀ

top-news
  • 17 Jun, 2025
/uploads/images/ads/adds.jpeg

ਮੋਹਾਲੀ - ਅੱਜ ਸਵੇਰੇ ਬਠਿੰਡਾ-ਚੰਡੀਗੜ੍ਹ ਹਾਈਵੇਅ 'ਤੇ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਪੁੱਲ ਵਿਖੇ ਇੱਕ ਸਰਕਾਰੀ ਸਕਾਰਪੀਓ ਗੱਡੀ ਦੀ ਟਰੱਕ ਨਾਲ ਭਿਆਨਕ ਟੱਕਰ ਹੋਈ। ਜਿਸ ਕਾਰਨ ਸਹਾਇਕ ਸਬ-ਇੰਸਪੈਕਟਰ (ASI) ਦੀ ਮੌਤ ਹੋ ਗਈ ਹੈ। ਉਹਨਾਂ ਦੇ ਨਾਲ ਇੱਕ ਇੰਸਪੈਕਟਰ ਅਤੇ ਤਿੰਨ ਕਾਂਸਟੇਬਲ ਜ਼ਖਮੀ ਹੋ ਗਏ ਹਨ।  ਸਹਾਇਕ ਸਬ-ਇੰਸਪੈਕਟਰ (ASI) ਦੀ ਪਹਿਚਾਣ ਜਲੰਧਰ ਸਿੰਘ ਵਜੋਂ ਹੋਈ ਹੈ, ਜੋ ਇੰਸਪੈਕਟਰ ਅਤੇ ਤਿੰਨ ਕਾਂਸਟੇਬਲ ਜ਼ਖਮੀ ਹੋਏ ਹਨ ਉਹਨਾਂ ਨੂੰ ਇਲਾਕੇ ਦੇ ਨਿੱਜੀ ਹਸਪਤਾਲ ਵਿੱਚ ਜ਼ਖਮੀ ਕਰਵਾਇਆ ਗਿਆ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੁਲਿਸ ਟੀਮ ਪਟਿਆਲਾ ਤੋਂ ਆ ਰਹੀ ਸੀ, ਇਸ ਦੌਰਾਨ ਉਨ੍ਹਾਂ ਦੀ ਗੱਡੀ ਸਵੇਰੇ 3:45 ਦੇ ਕਰੀਬ ਇੱਕ ਚੱਲਦੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਇੱਕ ASI ਦੀ ਮੌਤ ਹੋ ਗਈ, ਜਦੋਂ ਕਿ ਇੱਕ ਇੰਸਪੈਕਟਰ ਸਮੇਤ ਤਿੰਨ ਕਾਂਸਟੇਬਲ ਜ਼ਖਮੀ ਹੋ ਗਏ ਹਨ।   
 
 

/uploads/images/ads/adds.jpeg

Leave a Reply

Your email address will not be published. Required fields are marked *