Create your Account
IPL 2025 'ਚ 3 ਸਾਲਾਂ ਬਾਅਦ ਮਿਲੇਗਾ ਇੱਕ ਨਵਾਂ ਚੈਂਪੀਅਨ

ਚੰਡੀਗੜ੍ਹ : ਇੰਡੀਅਨ ਪ੍ਰੀਮੀਅਰ ਲੀਗ (IPL 2025) ਦਾ ਫਾਈਨਲ ਮੈਚ ਅੱਜ ਪੰਜਾਬ ਕਿੰਗਜ਼ (PBKS) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਵਿਚਕਾਰ ਖੇਡਿਆ ਜਾਵੇਗਾ। 18 ਸਾਲਾਂ ਤੋਂ ਪਹਿਲੀ ਵਾਰ ਦੋਵੇਂ ਟੀਮਾਂ 'ਚੋਂ ਕੋਈ ਇਕ IPL 2025 ਦਾ ਖਿਤਾਬ ਜਿੱਤੇਗਾ। ਫਾਇਨਲ ਮੈਚ 7:30 ਵਜੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
IPL ਨੂੰ 3 ਸਾਲਾਂ ਬਾਅਦ ਇੱਕ ਨਵਾਂ ਚੈਂਪੀਅਨ ਮਿਲੇਗਾ। IPL ਨੂੰ ਆਖਰੀ ਨਵਾਂ ਚੈਂਪੀਅਨ 2022 ਵਿੱਚ ਮਿਲਿਆ ਸੀ, ਜਦੋਂ ਗੁਜਰਾਤ ਟਾਈਟਨਜ਼ ਨੇ ਫਾਈਨਲ ਵਿੱਚ ਰਾਜਸਥਾਨ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ।
RCB ਚੌਥੀ ਵਾਰ ਅਤੇ PBKS ਦੂਜੀ ਵਾਰ ਫਾਈਨਲ ਵਿੱਚ ਪਹੁੰਚਿਆ ਹੈ ਇਹਨਾਂ ਦੋਵਾਂ ਟੀਮਾਂ ਵਿਚਕਾਰ ਪਹਿਲਾ ਫਾਈਨਲ ਮੈਚ ਹੋਵੇਗਾ। RCB 2009, 2011 ਅਤੇ 2016 ਵਿੱਚ ਫਾਈਨਲ ਹਾਰ ਚੁੱਕੇ ਸਨ, ਜਦੋਂ ਕਿ PBKS 2014 ਵਿੱਚ ਫਾਈਨਲ ਹਾਰ ਗਿਆ ਸੀ। 11 ਸਾਲ ਬਾਅਦ PBKS ਫਾਈਨਲ ਵਿੱਚ ਖੇਡੇਗੀ। ਪ੍ਰਸ਼ੰਸਕ ਇਹ ਦੇਖਣ ਵਿੱਚ ਬਹੁਤ ਉਤਸੁਕ ਹਨ ਕਿ ਇਸ ਵਾਰ ਕੌਣ IPL 2025 ਦੀ ਟਰਾਫੀ ਆਪਣੇ ਨਾਮ ਕਰੇਗਾ।
IPL ਦੇ ਇਤਿਹਾਸ ਵਿੱਚ ਹੁਣ ਤੱਕ PBKS ਅਤੇ RCB ਵਿਚਕਾਰ 36 ਮੈਚ ਖੇਡੇ ਗਏ ਹਨ। ਦੋਵਾਂ ਨੇ 18-18 ਮੈਚ ਜਿੱਤੇ ਹਨ। PBKS ਅਤੇ RCB ਦੋਵੇਂ ਟੀਮਾਂ ਨਰਿੰਦਰ ਮੋਦੀ ਸਟੇਡੀਅਮ ਵਿੱਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। IPL 2025 ‘ਚ ਦੋਵਾਂ ਵਿਚਕਾਰ ਚੌਥਾ ਮੈਚ ਹੋਵੇਗਾ।
Leave a Reply
Your email address will not be published. Required fields are marked *