Create your Account
ਪਟਿਆਲਾ ਦੀ ਔਰਤ ਦੀ ਅਹਿਮਦਾਬਾਦ ਜਹਾਜ਼ ਹਾਦਸੇ 'ਚ ਹੋਈ ਮੌਤ, ਆਖਰੀ ਵਾਰ ਪਿਤਾ ਨਾਲ ਕੀਤੀ ਸੀ ਗੱਲਬਾਤ

ਮੋਹਾਲੀ - 12 ਜੂਨ ਨੂੰ ਅਹਿਮਦਾਬਾਦ ‘ਚ ਬਹੁਤ ਵੱਡਾ ਜਹਾਜ਼ ਹਾਦਸਾ ਵਾਪਰਿਆ ਸੀ। ਇਸ ਹਾਦਸੇ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਅਲਾਣਾ ਪਿੰਡ ਦੀ ਨੂੰਹ ਅੰਜੂ ਸ਼ਰਮਾ ਦਾ ਦੇਹਾਂਤ ਹੋ ਗਿਆ। ਅੰਜੂ ਸ਼ਰਮਾ ਦੀ ਉਮਰ 55 ਸਾਲ ਸੀ। ਜਦ ਇਸ ਘਟਨਾ ਦੀ ਸੂਚਨਾ ਉਹਨਾਂ ਦੇ ਪਰਿਵਾਰ ਨੂੰ ਮਿਲੀ ਤਾਂ ਘਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਜਾਗ ਉੱਠੀ। ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਅੰਜੂ ਸ਼ਰਮਾ ਦਾ ਵਿਆਹ 1990 ‘ਚ ਹੋਇਆ ਸੀ। ਅੰਜੂ ਦਾ ਵਿਆਹ ਪਵਨ ਸ਼ਰਮਾ ਨਾਲ ਹੋਇਆ ਸੀ। ਅੰਜੂ ਮੂਲ ਰੂਪ ਵਿੱਚ ਕੁਰੂਕਸ਼ੇਤਰ ਦੀ ਰਹਿਣ ਵਾਲੀ ਸੀ। ਅੰਜੂ ਆਪਣੀ ਛੋਟੀ ਧੀ ਨੂੰ ਮਿਲਣ ਤੋਂ ਬਾਅਦ ਆਪਣੀ ਵੱਡੀ ਧੀ ਨੂੰ ਮਿਲਣ ਲੰਡਨ ਜਾ ਰਹੀ ਸੀ ਪਰ ਉਹਨਾਂ ਦਾ ਇਹ ਸਫ਼ਰ ਅਧੂਰਾ ਹੀ ਰਹਿ ਗਿਆ। ਅੰਜੂ ਹਮੇਸ਼ਾ ਖੁਸ਼ ਰਹਿਣ ਵਾਲੀ ਔਰਤ ਸੀ।
ਅੰਜੂ ਸ਼ਰਮਾ ਦਾ ਹੱਸਮੁੱਖ ਸੁਭਾਅ ਸਭ ਨੂੰ ਖੁਸ਼ ਰੱਖਦਾ ਸੀ। ਅੰਜੂ ਨੇ ਸੋਸ਼ਲ ਮੀਡੀਆ 'ਤੇ ਰੀਲ ਸਾਂਝੀ ਕੀਤੀ ਸੀ ਜੋ ਕਿ ਲੋਕਾਂ ਲਈ ਇੱਕ ਯਾਦ ਬਣ ਕੇ ਰਹਿ ਗਈ ਹੈ। ਅੰਜੂ ਦੀ ਮਾਸੀ ਨੇ ਕਿਹਾ ਕਿ ਉਡਾਣ ਭਰਨ ਤੋਂ ਠੀਕ ਪਹਿਲਾਂ ਉਹਨਾਂ ਨੇ ਆਪਣੇ ਪਿਤਾ ਜਗਦੀਸ਼ ਸ਼ਰਮਾ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ। ਕੌਣ ਜਾਣਦਾ ਸੀ ਕਿ ਇਹ ਉਹਨਾਂ ਦੀ ਪਰਿਵਾਰ ਨਾਲ ਆਖਰੀ ਗੱਲਬਾਤ ਹੋਵੇਗੀ। ਅੰਜੂ ਸ਼ਰਮਾ ਦੇ ਪਤੀ ਪਵਨ ਸ਼ਰਮਾ ਦੀ 5 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਸਮੇਂ ਤੋਂ ਉਹ ਆਪਣੇ ਪਰਿਵਾਰ ਲਈ ਇੱਕ ਮਜ਼ਬੂਤ ਥੰਮ੍ਹ ਬਣੀ। ਅੰਜੂ ਸ਼ਰਮਾ ਦੀ ਪਹਿਚਾਣ ਡੀਐਨਏ ਟੈਸਟ ਦੁਆਰਾ ਕੀਤੀ ਜਾਵੇਗੀ। ਇਹ ਸਮਾਂ ਉਹਨਾਂ ਸਾਰੇ ਯਾਤਰੀਆਂ ਲਈ ਬਹੁਤ ਔਖਾ ਹੈ, ਜਿਹਨਾਂ ਨੇ ਹਵਾਈ ਹਾਦਸੇ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆ ਦਿੱਤਾ।
Leave a Reply
Your email address will not be published. Required fields are marked *