Create your Account
ਕੈਨੇਡਾ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ, ਹਜ਼ਾਰਾਂ ਲੋਕਾਂ ਨੂੰ ਕੱਢਿਆ ਸੁਰੱਖਿਅਤ ਬਾਹਰ

ਚੰਡੀਗੜ੍ਹ : ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕੈਨੇਡਾ ਦੇ ਜੰਗਲਾਂ ‘ਚ ਭਿਆਨਕ ਅੱਗ ਲੱਗੀ ਹੈ। ਤਿੰਨ ਸੂਬਿਆਂ ’ਚ ਜੰਗਲ ਦੀ ਅੱਗ ਜ਼ਿਆਦਾ ਫੈਲ ਗਈ। ਦੱਸ ਦੇਈਏ ਕਿ ਕੈਨੇਡਾ ‘ਚ 25 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਕੈਨੇਡਾ ਦੇ ਜੰਗਲਾਂ ‘ਚ ਅੱਗ ਇੰਨੀ ਜ਼ਿਆਦਾ ਭਿਆਨਕ ਲੱਗੀ ਹੋਈ ਸੀ ਕਿ ਇਸ ਦਾ ਧੂੰਆਂ ਕੈਨੇਡਾ ਤੇ ਅਮਰੀਕਾ ਦੇ ਕੁਝ ਸੂਬਿਆਂ ਦੀ ਹਵਾ ਨੂੰ ਕਾਫ਼ੀ ਪ੍ਰਦੂਸ਼ਿਤ ਕਰ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਜਿਹਨਾਂ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ ਉਹਨਾਂ ਤੋਂ ਜ਼ਿਆਦਾਤਰ ਲੋਕ ਮੈਨੀਟੋਬਾ ਤੋਂ ਸੀ। ਮੈਨੀਟੋਬਾ ਤੋਂ ਸ਼ਨੀਵਾਰ ਯਾਨੀ ਕਿ 31 ਮਈ ਨੂੰ 17 ਹਜ਼ਾਰ ਲੋਕਾਂ ਨੂੰ ਕੱਢਿਆ ਗਿਆ। ਅਲਬਰਟਾ ’ਚ 1300 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਅਤੇ ਇਸ ਦੌਰਾਨ ਸਸਕੇਚੇਵਾਨ ’ਚ 8 ਹਜ਼ਾਰ ਦੋ ਕਰੀਬ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ ਹੈ।
ਸਸਕੇਚੇਵਾਨ ਦੇ ਪ੍ਰੀਮੀਅਰ ਸਕਾਟ ਮੋ ਨੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੌਸਮ ਇੰਨਾ ਜ਼ਿਆਦਾ ਗਰਮ ਤੇ ਖੁਸ਼ਕ ਰਿਹਾ ਕਿ ਅੱਗ ਹੋਲੀ-ਹੋਲੀ ਸ਼ੁਰੂ ਹੋਈ ਤੇ ਸਾਰੇ ਪਾਸੇ ਭੜਕ ਗਈ। ਇਸ ਦੇ ਨਾਲ ਅਗਲੇ ਕੁਝ ਦਿਨ ਬਹੁਤ ਅਹਿਮ ਹਨ।
ਦੱਸ ਦੇਈਏ ਕਿ ਸਸਕੇਚੇਵਾਨ ਦੇ ਤਕਰੀਬਨ ਹਫਤਾ ਪਹਿਲਾ ਅੱਗ ਲੱਗੀ ਸੀ ਪਰ ਅੱਗ ਇੰਨੀ ਜ਼ਿਆਦਾ ਵੱਧ ਗਈ ਕਿ ਇਹ ਬੇਕਾਬੂ ਹੋ ਗਈ ਤੇ ਮੈਨੀਟੋਬਾ ਦੇ ਵਿੱਚ ਜਾ ਕੇ ਹੱਦ ਪਾਰ ਕਰ ਗਈ। ਨਿਕਾਸੀ ਕੇਂਦਰਾਂ ਖੋਲ੍ਹਿਆ ਗਿਆ, ਤਾਂ ਅੱਗ ਤੋਂ ਬੱਚਿਆ ਜਾ ਸਕੇ। ਅੱਗ ‘ਤੇ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਕੋਸ਼ਿਸ਼ ਨਾਕਾਮ ਰਹਿ ਰਹੀ ਹੈ।
ਬਚਾਅ ਅਭਿਆਨ ਦੌਰਾਨ ਅਮਰੀਕੀ ਖੇਤੀ ਵਿਭਾਗ ਦੀ ਜੰਗਲਾਤ ਸੇਵਾ ਨੇ ਕੁਝ ਇੰਤਜ਼ਾਮ ਕੀਤੇ ਹਨ। ਜਿਹਨਾਂ ਵਿੱਚੋਂ ਇਕ ਹੈ ਕਿ ਅਲਬਰਟਾ ’ਚ ਏਅਰ ਟੈਂਕਰ ਤਾਇਨਾਤ ਕਰ ਦਿੱਤੇ ਗਏ ਹਨ। ਅਮਰੀਕਾ ਨੇ ਕੈਨੇਡਾ ਲਈ ਮਦਦ ਸਮਗਰੀ ਭੇਜੀ ਹੈ, ਉਹਨਾਂ ਨੇ 150 ਫਾਇਰ ਬ੍ਰਿਗੇਡ ਦੇ ਨਾਲ ਹੋਰ ਮਸ਼ੀਨਰੀ ਵੀ ਭੇਜੀ ਹੈ। ਕਿਹਾ ਜਾਂਦਾ ਹੈ ਕਿ ਕੈਨੇਡਾ ‘ਚ ਅਕਸਰ ਗਰਮੀ ਦੇ ਦਿਨਾਂ ਵਿੱਚ ਜੰਗਲਾਂ ਵਿਚ ਅੱਗ ਲੱਗਦੀ ਹੈ ਪਰ ਉਹ ਜਲਦ ਕਾਬੂ ਹੋ ਜਾਂਦੀ ਹੈ ਪਰ ਇਸ ਵਾਰ ਅੱਗ ਜ਼ਿਆਦਾ ਫੈਲ ਗਈ ਹੈ ਕਿ ਇਸ ਨੂੰ ਕਾਬੂ ਕਰਨਾ ਮੁਸ਼ਕਲ ਹੋ ਰਿਹਾ ਹੈ।
Leave a Reply
Your email address will not be published. Required fields are marked *