/uploads/images/ads/adds.jpeg
Breaking News

ਪਟਿਆਲਾ 'ਚ ਰਾਜਾ ਵੜਿੰਗ ਨੇ ਅਫ਼ੀਮ ਦੀ ਖੇਤੀ ਕਰਨ ਦੀ ਕੀਤੀ ਵਕਾਲਤ !

top-news
  • 31 May, 2025
/uploads/images/ads/adds.jpeg

ਪਟਿਆਲਾ- ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਵਿੱਚ ਅੱਜ ਕਾਂਗਰਸ ਦੇ ਵਲੋਂ "ਸੰਵਿਧਾਨ ਬਚਾਓ ਰੈਲੀ" ਕੀਤੀ ਗਈI ਜਿਸ ਵਿੱਚ ਪਟਿਆਲਾ ਜ਼ਿਲ੍ਹੇ ਦੇ ਹਰ ਹਲਕੇ ਦੇ ਵਿੱਚੋਂ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਲੋਕ ਹੋਏ ਪਹੁੰਚੇ ਹਨI ਇਸ ਰੈਲੀ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਹੁੰਚੇ ਹੋਏ ਹਨ। 
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਉੱਪਰ ਸਵਾਲ ਚੁੱਕਦਿਆ ਕਿਹਾ ਕਿ ਅੱਜ ਮੁਹਿੰਮ ਦਾ ਆਖਰੀ ਦਿਨ ਹੈ ਅਤੇ ਤੁਸੀਂ ਦੇਖ ਹੀ ਰਹੇ ਹੋ, ਕਿ ਕਿੰਨਾ ਕੁ ਨਸ਼ਾ ਪੰਜਾਬ ਦੇ ਵਿੱਚੋਂ  ਖ਼ਤਮ ਹੋ ਚੁੱਕਿਆ ਹੈ। ਜੇਕਰ ਪੰਜਾਬ ਦੇ ਵਿੱਚੋਂ ਸਿੰਥੈਟਿਕ ਨਸ਼ਾ ਖਤਮ ਕਰਨਾ ਹੈ ਤਾਂ ਪੰਜਾਬ ਦੇ ਵਿੱਚ ਅਫ਼ੀਮ ਅਤੇ ਭੁੱਕੀ ਨੂੰ ਸ਼ੁਰੂ ਕਰਨ ਦੀ ਗੱਲ ਕੀਤੀ ਹੈ । ਉਹਨਾਂ ਕਿਹਾ ਕਿ ਬੇਸ਼ੱਕ ਮੈਂ ਕਿਸੇ ਵੀ ਨਸ਼ੇ ਦੇ ਹੱਕ ਦੇ ਵਿੱਚ ਨਹੀਂ ਹਾਂ, ਮੈਂ ਤਾਂ ਸ਼ਰਾਬ ਨੂੰ ਵੀ ਕਹਿੰਦਾ ਹਾਂ ਕਿ ਕਿਸੇ ਨੂੰ ਨਹੀਂ ਪੀਣੀ ਚਾਹੀਦੀ, ਪਰ ਜੇਕਰ ਕੁਦਰਤੀ ਨਸ਼ੇ ਜਿਹਨਾਂ ਦੇ ਵਿੱਚ ਅਫ਼ੀਮ ਅਤੇ ਭੁੱਕੀ ਆਉਂਦੀ ਹੈ ਉਹ ਵਿਅਕਤੀਆਂ ਨੂੰ ਮਾਰਦੇ ਨਹੀਂ ਹਨ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਉਣ ਵਾਲੇ ਇੱਕ-ਦੋ ਦਿਨਾਂ ਦੇ ਵਿੱਚ ਅਸੀਂ ਸਮਾਣਾ ਵਿਖੇ ਇੱਕ ਵੱਡਾ ਮੋਰਚਾ ਸ਼ੁਰੂ ਕਰਾਂਗੇ ਕਿਉਂਕਿ ਸ਼ਰਾਬ ਪੀਣ ਨਾਲ ਸੱਤ ਵਿਆਕਤੀਆਂ ਦੀ ਮੌਤ ਦੇ ਜਿੰਮੇਵਾਰ ਵਿਅਕਤੀ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਜਿਸ ਦੀ ਸ਼ੈਅ ਦੇ ਉੱਪਰ ਸਮਾਣਾ ਦੇ ਵਿੱਚ ਮਾਈਨਿੰਗ ਚੱਲ ਰਹੀ ਹੈ ਅਸੀਂ ਉਨ੍ਹਾਂ ਜਗ੍ਹਾ ਨੂੰ ਵੀ ਲੋਕਾਂ ਦੇ ਜੱਗ ਜਾਹਿਰ ਕਰਾਂਗੇ।


/uploads/images/ads/adds.jpeg

Leave a Reply

Your email address will not be published. Required fields are marked *