/uploads/images/ads/adds.jpeg
Breaking News

ਇਰਾਨ 'ਚ ਰਹਿ ਰਹੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ

top-news
  • 15 Jun, 2025
/uploads/images/ads/adds.jpeg

ਮੋਹਾਲੀ - ਇਰਾਨ ਅਤੇ ਇਜ਼ਰਾਈਲ ਵਿੱਚ ਤਣਾਅ ਦਿਨ ਪ੍ਰਤੀ ਦਿਨ ਵੱਧ ਹੀ ਰਿਹਾ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਤਹਿਰਾਨ ਵਿੱਚ ਭਾਰਤੀ ਅੰਬੈਸੀ ਨੇ 15 ਜੂਨ ਨੂੰ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਇੱਕ ਸਲਾਹਕਾਰੀ ਜਾਰੀ ਕੀਤੀ ਹੈ। ਭਾਰਤੀ ਅੰਬੈਸੀ ਨੇ ਸੋਸ਼ਲ ਮੀਡੀਆਂ ਐਕਸ ਤੇ ਟਵੀਟ ਕਰਕੇ ਇਸ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਹੈ।



ਉਹਨਾਂ ਨੇ ਲਿਖਿਆ ਕਿ ਇਰਾਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਇਰਾਨ ਵਿੱਚ ਸਾਰੇ ਭਾਰਤੀ ਨਾਗਰਿਕਾਂ ਅਤੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਚੌਕਸ ਰਹਿਣ, ਸਾਰੀਆਂ ਬੇਲੋੜੀਆਂ ਗਤੀਵਿਧੀਆਂ ਤੋਂ ਬਚਣ, ਅੰਬੈਸੀ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਪਾਲਣਾ ਕਰਨ ਅਤੇ ਸਥਾਨਕ ਅਧਿਕਾਰੀਆਂ ਦੁਆਰਾ ਦੱਸੇ ਗਏ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ।



ਇਸ ਦੇ ਨਾਲ ਹੀ ਉਹਨਾਂ ਨੇ ਸੋਸ਼ਲ ਮੀਡੀਆ ਐਕਸ  'ਤੇ ਸਲਾਹਕਾਰੀ ਜਾਰੀ ਕਰਦੇ ਹੋਏ ਸਲਾਹਕਾਰੀ ਚ ਲਿਖਿਆ ਕਿ ਇਰਾਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਸਾਰੇ ਭਾਰਤੀ ਨਾਗਰਿਕਾਂ ਅਤੇ ਈਰਾਨ ਵਿੱਚ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਦੂਤਾਵਾਸ ਦੇ ਸੰਪਰਕ ਵਿੱਚ ਰਹਿਣ, ਇਰਾਨ ਵਿੱਚ ਸਾਰੀਆਂ ਬੇਲੋੜੀਆਂ ਗਤੀਵਿਧੀਆਂ ਤੋਂ ਬਚਣ, ਅਪਡੇਟਸ ਲਈ ਦੂਤਾਵਾਸ ਦੇ ਸੋਸ਼ਲ ਮੀਡੀਆ ਪੰਨਿਆਂ ਨੂੰ ਫਾਲੋ ਕਰਨ ਦੀ ਲੋੜ ਹੈ। ਹੌਟਲਾਈਨ ਨੰਬਰ ਅਤੇ ਸੰਪਰਕ ਜਾਣਕਾਰੀ ਸਾਂਝੀ ਕੀਤੀ ਤਾਂ ਜੋ ਭਾਰਤੀ ਨਾਗਰਿਕ ਐਮਰਜੈਂਸੀ ਦੀ ਸਥਿਤੀ ਵਿੱਚ ਮਦਦ ਲੈ ਸਕਣ। ਅੰਬੈਂਸੀ ਨੇ ਭਾਰਤੀ ਨਾਗਰਿਕਾਂ ਲਈ ਹੇਠ ਲਿਖੇ ਐਮਰਜੈਂਸੀ ਨੰਬਰ ਜਾਰੀ ਕੀਤੇ ਹਨ। 
 

 

/uploads/images/ads/adds.jpeg

Leave a Reply

Your email address will not be published. Required fields are marked *