Create your Account
ਜਜ਼ਬੇ ਨੂੰ ਸਲਾਮ : ਭੱਠੇ 'ਤੇ ਕੰਮ ਕਰਨ ਵਾਲਾ ਅਕਾਸ਼ਦੀਪ ਬਣਿਆ ਭਾਰਤੀ ਸੈਨਾ ਵਿੱਚ ਲੈਫਟੀਨੈਂਟ

ਚੰਡੀਗੜ੍ਹ : ਵੱਡਾ ਜਜ਼ਬਾ ਰੱਖਣ ਵਾਲੇ ਵਿਅਕਤੀ
ਨੂੰ ਆਪਣੇ ਸੁਪਨੇ ਪੂਰੇ ਕਰਨ ਤੋਂ ਕੋਈ ਵੀ ਰੋਕ ਨਹੀਂ ਸਕਦਾ। ਇਕ ਅਜਿਹਾ ਪ੍ਰੇਰਿਤ ਕਰਨ ਵਾਲਾ
ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ, ਜਿੱਥ ਭੱਠੇ 'ਤੇ
ਕੰਮ ਕਰਨ ਵਾਲੇ ਅਕਾਸ਼ਦੀਪ ਨੇ ਮਿਹਨਤ ਕਰਕੇ ਵੱਡਾ ਮੁਕਾਮ ਹਾਸਲ ਕੀਤਾ ਹੈ, ਇਸ ਦੇ ਨਾਲ ਹੀ ਆਪਣੇ ਮਾਪਿਆਂ ਦਾ ਵੀ ਨਾਮ ਰੋਸ਼ਨ ਕੀਤਾ ਹੈ। ਆਕਾਸ਼ਦੀਪ ਪਿੰਡ ਕੋਟ
ਸੁਖੀਆ ਦਾ ਰਹਿਣ ਵਾਲਾ ਹੈ, ਉਸ ਨੇ ਮਿਹਨਤ-ਮਜ਼ਦੂਰੀ ਕੀਤੀ, ਉਸ ਦੇ ਮਾਪੇ ਵੀ ਮਜ਼ਦੂਰੀ ਕਰਦੇ ਸਨ। ਆਕਾਸ਼ ਨੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਕੀਤੀ
ਹੈ, ਕਈ ਵਾਰ ਤਾਂ ਸਰਕਾਰੀ ਸਕੂਲ ਦੀ ਫੀਸ ਦੇਣ ਦੇ ਵੀ ਉਹਨਾਂ
ਕੋਲ ਪੈਸੇ ਨਹੀਂ ਹੁੰਦੇ ਸਨ। ਸਕੂਲੀ ਅਧਿਆਪਕ ਅਕਾਸ਼ਦੀਪ ਦੀ ਫੀਸ ਭਰਦੇ ਸਨ, ਕਿਉਂਕਿ ਆਕਾਸ਼ ਬਚਪਨ ਤੋਂ ਹੀ ਕੁਝ ਵੱਖਰਾ ਕਰਨ ਦਾ ਜਨੂੰਨ ਸੀ।

ਉਸ ਨੇ ਹਿੰਮਤ ਤੇ ਮਿਹਨਤ ਨਾਲ ਪੜ੍ਹਾਈ ਕੀਤੀ,
ਉਹਨਾਂ ਨੇ ਭਾਰਤੀ ਵਾਯੂ ਸੇਨਾ ਦੀ ਭਰਤੀ ਵੇਖੀ, ਅਕਾਸ਼ਦੀਪ
ਦੀ ਬਤੌਰ ਹੌਲਦਾਰ ਭਰਤੀ ਹੋਈ ਹੈ। ਭਾਰਤੀ ਵਾਯੂ ਸੈਨਾ ਨੌਕਰੀ ਦੌਰਾਨ ਜਦ ਵੀ ਉਸ ਨੂੰ ਛੁੱਟੀ
ਹੁੰਦੀ ਸੀ ਤਾਂ ਉਹ ਆਪਣੇ ਘਰ ਦੋ ਦਿਨ
ਰਹਿੰਦਾ ਅਤੇ ਆਪਣੀ ਨੌਕਰੀ ਨੂੰ ਅੱਗੇ
ਵਧਾਉਣ ਲਈ ਤੇ ਵੱਡਾ ਪਦ ਹਾਸਲ ਕਰ ਲਈ, ਉਹ ਚੰਡੀਗੜ੍ਹ ਜਾਂਦਾ ਸੀ। ਉਨ੍ਹਾਂ ਨੇ ਵੱਡਾ
ਪਦ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ। ਜਦ ਉਨ੍ਹਾਂ ਨੂੰ ਮਿਹਨਤ ਦਾ ਫਲ ਮਿਲਿਆ ਤਾਂ ਉਹ ਭਾਰਤੀ
ਸੈਨਾ ਵਿੱਚ ਲੈਫਟੀਨੈਂਟ ‘ਚ ਭਰਤੀ ਹੋ ਗਏ ਤਾਂ ਉਨ੍ਹਾਂ ਦੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਪੈਦਾ ਹੋ
ਗਿਆ, ਹਰ ਕੋਈ ਬਹੁਤ ਜ਼ਿਆਦਾ ਖੁਸ਼ ਸੀ। ਕਿਉਂਕਿ ਹੁਣ ਆਕਾਸ਼ਦੀਪ
ਇੱਕ ਸਿਪਾਹੀ ਤੋਂ ਲੈਫਟੀਨੈਂਟ ਬਣ ਗਿਆ ਸੀ ਜਿਵੇਂ ਹੀ ਇਹ ਖ਼ਬਰ ਪੂਰੇ ਇਲਾਕੇ ਵਿੱਚ ਫੈਲੀ ਤਾਂ ਹਰ
ਕੋਈ ਉਹਨਾਂ ਦੇ ਪਰਿਵਾਰ ਦੇ ਘਰ ਵਧਾਈਆਂ ਦੇਣ ਲਈ ਪਹੁੰਚਿਆ। ਆਕਾਸ਼ਦੀਪ ਨੇ ਆਪਣੀ ਜ਼ਿੰਦਗੀ ਵਿੱਚ
ਬਹੁਤ ਸੰਘਰਸ਼ ਵੇਖਿਆ, ਫਿਰ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ
ਸਫਲਤਾ ਉਨ੍ਹਾਂ ਨੂੰ ਹਾਸਲ ਹੋਈ, ਇਸ ਨੂੰ ਜਜ਼ਬਾ ਆਖਦੇ ਹਨ।
Leave a Reply
Your email address will not be published. Required fields are marked *