Create your Account
ਸਮਾਣਾ ਸੜਕ ਹਾਦਸੇ ਵਿੱਚ ਫ਼ਰਾਰ ਟਰੱਕ ਡਰਾਈਵਰ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ

ਪਟਿਆਲਾ- ਪਿਛਲੇ ਮਹੀਨੇ ਪਟਿਆਲਾ ਦੇ ਸਮਾਣਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ | ਜਿਸ ਵਿੱਚ ਇੱਕ ਟਰੱਕ ਅਤੇ ਸਕੂਲ ਵੈਨ ਦੀ ਆਪਸ ਵਿੱਚ ਜਬਰਦਸ਼ਤ ਟੱਕਰ ਹੋ ਗਈ ਸੀ | ਦੱਸ ਦਈਏ ਕਿ ਇਸ ਹਾਦਸੇ 'ਚ ਮੌਕੇ 'ਤੇ ਹੀ 7 ਸਕੂਲ ਦੇ ਵਿਦਿਆਰਥੀਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਮੌਕੇ ਉੱਤੇ ਹੀ ਟਰੱਕ ਡਰਾਈਵਰ ਵੀ ਫ਼ਰਾਰ ਹੋ ਗਿਆ ਸੀ | ਜਿਸ ਤੋਂ ਬਾਅਦ ਪੁਲਿਸ ਲਗਾਤਾਰ ਉਸ ਡਰਾਈਵਰ ਦੀ ਭਾਲ ਕਰ ਰਹੀ ਸੀ ਅਤੇ ਬੱਚਿਆਂ ਦੇ ਘਰ ਵਾਲੇ ਵੀ ਇਨਸਾਫ਼ ਅਤੇ ਉਸ ਡਰਾਈਵਰ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਸ 'ਤੇ ਕਾਰਵਾਈ ਕਰਨ ਦੀ ਮੰਗ ਕਰ ਰਹੇ ਸਨ | ਪਰ, ਪੁਲਿਸ ਦੀ ਲਗਾਤਾਰ ਭਾਲ ਕਰਨ ਤੋਂ ਬਾਅਦ ਵੀ ਉਹ ਮੁਲਜ਼ਮ ਫ਼ਰਾਰ ਚੱਲ ਰਿਹਾ ਸੀI ਅੱਜ ਸਮਾਣਾ ਪੁਲਿਸ ਨੂੰ ਇੱਕ ਸਫ਼ਲਤਾ ਹਾਸਲ ਹੋਈ ਹੈ, ਜਿਸ ਵਿੱਚ ਉਹਨਾਂ ਨੇ ਉਸ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ |
Leave a Reply
Your email address will not be published. Required fields are marked *