Create your Account
ਪੰਜਾਬ ਸਰਕਾਰ ਨੇ ਭਲਕੇ ਸਰਕਾਰੀ ਛੁੱਟੀ ਦਾ ਕੀਤਾ ਐਲਾਨ

ਮੋਹਾਲੀ - ਪੰਜਾਬ ਸਰਕਾਰ ਨੇ ਕੱਲ੍ਹ ਯਾਨੀ 11 ਜੂਨ 2025 (ਬੁੱਧਵਾਰ) ਨੂੰ ਰਾਜ ਭਰ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਹ ਫ਼ੈਸਲਾ ਸੰਤ ਕਬੀਰ ਜਯੰਤੀ ਮੌਕੇ 'ਤੇ ਕੀਤਾ ਹੈ। ਇਸ ਦਿਨ ਸੂਬੇ ਦੇ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਦੱਸਣਯੋਗ ਹੈ ਕਿ ਪੰਜਾਬ ਦੇ ਸਕੂਲਾਂ 'ਚ ਪਹਿਲਾਂ ਹੀ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਜੋ ਕਿ 2 ਜੂਨ ਤੋਂ 30 ਜੂਨ ਤੱਕ ਰਹਿਣਗੀਆਂ। ਜਿਸ ਦੇ ਕਾਰਨ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਪਹਿਲਾਂ ਹੀ ਬੰਦ ਹਨ। ਜੂਨ ਮਹੀਨੇ ਦੇ ਵਿੱਚ ਸਿਰਫ਼ ਦੋ ਹੀ ਗਜ਼ਟਡ ਛੁੱਟੀਆਂ ਆਈਆਂ। ਪਰ, ਜੁਲਾਈ ਦੇ ਵਿੱਚ ਕੋਈ ਵੀ ਸਰਕਾਰੀ ਛੁੱਟੀ ਨਹੀਂ ਹੈ ਅਤੇ ਹੋਰ ਸਰਕਾਰੀ ਛੁੱਟੀਆਂ ਅਗਸਤ ਮਹੀਨੇ ਵਿੱਚ ਹੀ ਆਉਣਗੀਆਂ, ਜਿਸ ਕਾਰਨ ਸਰਕਾਰੀ ਕਰਮਚਾਰੀਆਂ ਨੂੰ ਲੰਬਾ ਇੰਤਜ਼ਾਰ ਕਰਨਾ ਪਵੇਗਾ।
Leave a Reply
Your email address will not be published. Required fields are marked *