Create your Account
ਇਰਾਨ ਅਤੇ ਇਜ਼ਰਾਈਲ ਜੰਗ ਦਾ ਸ਼ਿਕਾਰ ਬਣ ਰਹੇ ਮਾਸੂਮ ਲੋਕ, ਸ਼ਾਲਡਾਗ ਕਮਾਂਡੋ ਇਰਾਨ ਦੇ ਪ੍ਰਮਾਣੂ ਸਥਾਨਾਂ ਨੂੰ ਕਰ ਸਕਦੇ ਤਬਾਹ

ਮੁਹਾਲੀ – ਇਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਭਿਆਨਕ ਜੰਗ ਦਾ ਸ਼ਿਕਾਰ ਆਮ ਜਨਤਾ ਹੋ ਰਹੀ ਹੈ। ਦੋਵਾਂ ਦੇਸ਼ਾਂ ਦੀ ਜੰਗ ਕਾਰਨ ਮਾਸੂਮ ਲੋਕ ਮਰ ਰਹੇ ਹਨ, ਲੋਕਾਂ ਦੇ ਘਰ ਉਜੜ ਰਹੇ ਹਨ ਅਤੇ ਲੋਕ ਬੇਘਰ ਹੋ ਰਹੇ ਹਨ। ਦੋਵਾਂ ਦੇਸ਼ਾਂ ਦੀ ਜੰਗ ਕਾਰਨ ਹਜ਼ਾਰਾਂ ਦੀ ਗਿਣਤੀ ‘ਚ ਜਵਾਨ ਸ਼ਹੀਦ ਹੋ ਰਹੇ ਹਨ, ਜੋ ਕਿ ਬਹੁਤ ਹੀ ਦੁਖਦ ਗੱਲ ਹੈ। ਇਰਾਨ ਤੇ ਇਜ਼ਰਾਈਲ ਵਿਚਕਾਰ ਜੰਗ ਲੱਗੀ ਨੂੰ ਹਫ਼ਤੇ ਤੋਂ ਉਪਰ ਹੋ ਗਿਆ ਹੈ।
ਫੋਰਡੋ
ਨਿਊਕਲੀਅਰ ਸਹੂਲਤ ਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਭਗ 95 ਕਿਲੋਮੀਟਰ ਦੂਰ ਹੈ। ਫੋਰਡੋ ਨਿਊਕਲੀਅਰ ਇੱਕ ਪਹਾੜ ਦੇ
ਕਿਨਾਰੇ 'ਤੇ ਬਣਿਆ ਹੋਇਆ ਹੈ। ਇਹ ਜ਼ਮੀਨ ਤੋਂ ਲਗਭਗ 90
ਮੀਟਰ ਹੇਠਾਂ ਸਥਿਤ ਹੈ। ਜਿਸ ਕਾਰਨ ਫੋਰਡੋ ਨਿਊਕਲੀਅਰ ਨੂੰ ਲੜਾਕੂ ਜਹਾਜ਼ ਤੋਂ ਕਾਰਵਾਈ ਕਰਕੇ
ਤਬਾਹ ਕਰਨਾ ਅਸੰਭਵ ਹੈ। ਇਜ਼ਰਾਈਲ ਨੇ 12 ਜੂਨ ਤੇ ਉਸ ਤੋਂ ਬਾਅਦ ਇਰਾਨ ਦੇ ਕਈ ਪ੍ਰਮਾਣੂ ਸਥਾਨਾਂ 'ਤੇ ਹਮਲਾ ਕੀਤਾ ਹੈ।
ਇਜ਼ਰਾਈਲ
ਦੇ ਲਗਭਗ 10 ਹਜ਼ਾਰ ਕਮਾਂਡੋ ਇਰਾਨ ਵਿੱਚ ਇੱਕ ਆਪ੍ਰੇਸ਼ਨ ਸ਼ੁਰੂ ਕਰ ਸਕਦੇ ਹਨ। ਖਬਰਾਂ ਅਨੁਸਾਰ
ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਲਡਾਗ ਕਮਾਂਡੋਜ਼ ਦੀ ਟੀਮ ਇਸ ਆਪ੍ਰੇਸ਼ਨ ਨੂੰ ਅੰਜਾਮ ਦੇ ਸਕਦੀ
ਹੈ। ਸ਼ਾਲਡਾਗ ਕਮਾਂਡੋਜ਼ ਇਜ਼ਰਾਈਲੀ ਹਵਾਈ ਸੈਨਾ ਬਹੁਤ ਘਾਤਕ ਹੈ। ਸ਼ਾਲਡਾਗ ਦਾ ਅਰਥ ਹਿਬਰੂ ਯਾਨੀ
ਕਿ (ਇਬਰਾਨੀ) ਭਾਸ਼ਾ ਵਿੱਚ 'ਕਿੰਗਫਿਸ਼ਰ' ਹੈ ਇਸ
ਦਾ ਮਤਲਬ ਇੱਕ ਤੇਜ਼-ਸਟੀਕ ਤੇ ਪਾਣੀ ਦੇ ਹੇਠਾਂ ਸ਼ਿਕਾਰ ਕਰਨ ਵਾਲਾ ਪੰਛੀ ਹੁੰਦਾ ਹੈ। ਇਜ਼ਰਾਈਲ ‘ਚ ਇਸ ਨੂੰ 1974 ਵਿੱਚ ਇਜ਼ਰਾਈਲ ਰੱਖਿਆ ਬਲ
ਦੇ ਸਾਬਕਾ ਪਾਇਲਟਾਂ ਅਤੇ ਵਿਸ਼ੇਸ਼ ਬਲਾਂ ਦੇ ਮੈਂਬਰਾਂ ਦੁਆਰਾ ਤਿਆਰ ਕੀਤਾ ਗਿਆ ਹੈ।
Leave a Reply
Your email address will not be published. Required fields are marked *