Create your Account
ਪੰਜਾਬ ਤੋਂ ਯੂਟਿਊਬਰ ਗ੍ਰਿਫ਼ਤਾਰ: ਪਾਕਿਸਤਾਨ ਲਈ ਜਾਸੂਸੀ ਕਰ ਰਹੇ ਜਸਬੀਰ ਸਿੰਘ ਦਾ ਜਾਣੋ ਕਿਸ ਨਾਲ ਹੈ ਸਬੰਧ

ਚੰਡੀਗੜ੍ਹ : ਪੰਜਾਬ ਤੋਂ ਇੱਕ ਯੂਟਿਊਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਜਾਸੂਸੀ ਦੇ ਦੋਸ਼ ਵਿੱਚ ਮੋਹਾਲੀ ਐਸਐਸਓਸੀ ਨੇ ਜਸਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ‘ਜਸਬੀਰ ਸਿੰਘ ਜਾਨ ਮਹਿਲ ਨਾਮ ਦਾ ਇੱਕ ਯੂਟਿਊਬ ਚੈਨਲ ਚਲਾਉਂਦਾ ਹੈ। ਉਸ ਦੇ ਜੱਟ ਰੰਧਾਵਾ ਨਾਲ ਸਬੰਧ ਪਾਏ ਗਏ ਹਨ। ਉਸ ਦੇ ਹਰਿਆਣਾ ਸਥਿਤ ਯੂਟਿਊਬਰ ਜੋਤੀ ਮਲਹੋਤਰਾ ਜਿਸ ਨੂੰ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ, ਉਸ ਨਾਲ ਵੀ ਸਬੰਧ ਪਾਏ ਗਏ ਹੈ।
ਦਾਨਿਸ਼ ਨੇ ਜਸਬੀਰ ਨੂੰ ਦਿੱਲੀ ਵਿੱਚ ਪਾਕਿਸਤਾਨ ਰਾਸ਼ਟਰੀ ਦਿਵਸ ਸਮਾਗਮ ਵਿੱਚ ਬੁਲਾਇਆ ਸੀ, ਜਿੱਥੇ ਉਸ ਨੇ ਸ਼ਿਰਕਤ ਕੀਤੀ ਸੀ। ਉੱਥੇ ਉਹ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਵਲੌਗਰਾਂ ਨੂੰ ਮਿਲਿਆ ਸੀ। ਉਹ ਤਿੰਨ ਵਾਰ ਯਾਨੀ ਕਿ 2020, 2021 ਤੇ 2024 ਪਾਕਿਸਤਾਨ ਗਿਆ ਸੀ। ਉਸਦੇ ਮੋਬਾਇਲ ਫੋਨ ਵਿੱਚ ਪਾਕਿਸਤਾਨ ਦੇ ਕਈ ਨੰਬਰ ਮਿਲੇ ਸਨ। ਇਸ ਮਾਮਲੇ ਤਹਿਤ ਫੋਰੈਂਸਿਕ ਤੌਰ 'ਤੇ ਜਾਂਚ ਕੀਤੀ ਜਾ ਰਹੀ ਹੈ।
ਜੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ, ਜਸਬੀਰ ਨੇ ਪਛਾਣ ਤੋਂ ਬਚਣ ਲਈ ਇਨ੍ਹਾਂ ਪੀਆਈਓਜ਼ ਨਾਲ ਸੰਪਰਕ ਦੇ ਸਾਰੇ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ। ਉਸ ਵਿਰੁੱਧ ਐਸਐਸਓਸੀ ਮੋਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
Leave a Reply
Your email address will not be published. Required fields are marked *