Create your Account
ਇਰਾਨ-ਇਜ਼ਰਾਈਲ ਵਿਚਕਾਰ ਹਮਲੇ ‘ਤੇ ਬੋਲੇ ਰਾਸ਼ਟਰਪਤੀ ਡੌਨਲਡ ਟਰੰਪ

ਮੁਹਾਲੀ - ਬੀਤੇ ਕੁਝ ਦਿਨਾਂ ਤੋਂ ਇਰਾਨ-ਇਜ਼ਰਾਈਲ ਵਿਚਕਾਰ ਯੁੱਧ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਮਾਮਲੇ ਵਿੱਚ ਕੁਝ ਨਾ ਕੁਝ ਨਵੀਂ ਜਾਣਕਾਰੀ ਸਾਹਮਣੇ ਆ ਹੀ ਰਹੀ ਹੈ। ਜਿਸ ਚੀਜ਼ ਨੂੰ ਲੈ ਕੇ ਸਾਰੀ ਦੁਨੀਆਂ ‘ਚ ਇਕ ਚਿੰਤਾ ਬਣੀ ਹੋਈ ਹੈ। ਦੱਸ ਦੇਈਏ ਕਿ ਅਮਰੀਕਾ ਹੁਣ ਖੁੱਲ੍ਹ ਕਿ ਇਰਾਨ ਅਤੇ ਇਜ਼ਰਾਈਲ ਵਿਚਕਾਰ ਇਸ ਟਕਰਾਅ ਵਿੱਚ ਕੁੱਦ ਗਿਆ ਹੈ। ਸੀਨੀਅਰ ਅਮਰੀਕੀ ਅਧਿਕਾਰੀਆਂ ਦੁਆਰਾ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਈਰਾਨ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਨਾਲ ਹੀ ਉਹਨਾਂ ਨੇ ਇਸ ਹਫ਼ਤੇ ਦੇ ਅਖੀਰ ਵਿਚ ਇਕ ਵੱਡਾ ਹਮਲਾ ਕਰਨ ਦੀ ਯੋਜਨਾ ਵੱਲ ਇਸ਼ਾਰਾ ਕੀਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁੱਝ ਸੰਘੀ ਏਜੰਸੀਆਂ ਦੇ ਚੋਟੀ ਦੇ ਨੇਤਾਵਾਂ ਨੇ ਹਮਲੇ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ
ਟਰੰਪ ਨੇ ਮੰਗਲਵਾਰ ਦੇਰ ਰਾਤ ਸੀਨੀਅਰ ਸਾਥੀਆਂ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੇ
ਇਰਾਨ 'ਤੇ ਹਮਲੇ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ
ਹੈ, ਪਰ ਉਹਨਾਂ ਨੇ ਫਿਲਹਾਲ ਹਮਲੇ ਲਈ ਅੰਤਿਮ
ਆਦੇਸ਼ ਨਹੀਂ ਦਿੱਤੇ ਹਨ। ਕਿਉਂਕਿ ਉਹ ਇਹ ਦੇਖ ਰਹੇ ਹਨ ਕਿ ਤਹਿਰਾਨ ਆਪਣੀ ਪ੍ਰਮਾਣੂ ਸ਼ਕਤੀ ਨੂੰ
ਰੋਕਦਾ ਹੈ ਜਾਂ ਨਹੀਂ।
ਇਸ ਦੇ ਨਾਲ ਹੀ ਇਰਾਨ ਦੇ ਫੋਰਡੋ ਪ੍ਰਮਾਣੂ
ਸਥਾਨ 'ਤੇ ਵੀ ਹਮਲਾ ਕਰਨ ਦੇ ਪ੍ਰੰਬੰਧ ਕੀਤੇ ਜਾ ਰਹੇ
ਹਨ। ਦੱਸ ਦੇਈਏ ਕਿ ਇਸ ਵਾਰ ਅਮਰੀਕਾ ਈਰਾਨ ਦੇ ਸਭ ਤੋਂ ਸੁਰੱਖਿਅਤ ਫੋਰਡੋ ਪ੍ਰਮਾਣੂ ਸਥਾਨ ਨੂੰ
ਨਿਸ਼ਾਨਾ ਬਣਾ ਸਕਦਾ ਹੈ।
ਇਹ ਸਥਾਨ ਇੱਕ ਪਹਾੜ ਦੇ ਹੇਠਾਂ ਹੈ ਤੇ ਆਮ
ਤੌਰ 'ਤੇ ਫੌਜੀ ਮਾਹਰਾਂ ਦਾ ਮੰਨਣਾ ਹੈ ਕਿ ਅਮਰੀਕਾ
ਤੋਂ ਇਲਾਵਾ ਦੁਨੀਆ ਦਾ ਕੋਈ ਹੋਰ ਦੇਸ਼ ਇਸ ਸਥਾਨ ਨੂੰ ਨਿਸ਼ਾਨਾ ਨਹੀਂ ਬਣਾ ਸਕਦਾ। ਸਿਰਫ਼ ਅਮਰੀਕਾ
ਕੋਲ ਹੀ ਇੰਨੇ ਸ਼ਕਤੀਸ਼ਾਲੀ ਅਤੇ ਵੱਡੇ ਘਾਤਕ ਬੰਬ ਹਨ, ਜੋ ਧਰਤੀ ‘ਤੇ ਬਣੇ ਇਸ ਸਥਾਨ ਨੂੰ ਤਬਾਹ ਕਰ ਸਕਦੇ ਹਨ।
ਇਹ ਮੰਨਿਆ ਜਾਂਦਾ ਹੈ ਕਿ ਸਿਰਫ ਅਮਰੀਕਾ ਕੋਲ
ਹੀ ਇਸਨੂੰ ਨਸ਼ਟ ਕਰਨ ਦਾ ਹਥਿਆਰ ਹੈ। ਹੋਰ ਕਿਸੇ ਵੀ ਦੇਸ਼ ਕੋਲ ਇਸ ਨੂੰ ਨਸ਼ਟ ਕਰਨ ਦਾ ਹਥਿਆਰ ਨਹੀਂ
ਹੈ। ਹੁਣ ਟਰੰਪ ਦੁਆਰਾ ਅਗਲੇ ਹਫਤੇ ਇਕ ਵੱਡੇ ਹਮਲੇ ਦੀ
ਚੇਤਾਵਨੀ ਦਿੱਤੀ ਗਈ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਈਰਾਨ ਦੇ ਪ੍ਰਮਾਣੂ ਸਥਾਨ 'ਤੇ ਹਮਲਾ ਕਰਨ ਦਾ ਫੈਸਲਾ ਕੀਤਾ ਹੈ, ਤਾਂ ਟਰੰਪ ਨੇ ਕਿਹਾ, "ਮੈਂ ਇਹ ਹਮਲਾ ਕਰ ਵੀ ਸਕਦਾ ਹਾਂ ਤੇ ਨਹੀਂ ਵੀ
ਕਰ ਸਕਦਾ। " ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼
ਆਤਮ ਸਮਰਪਣ ਨਹੀਂ ਕਰੇਗਾ ਅਤੇ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਨੇ ਦਖਲ ਦਿੱਤਾ ਤਾਂ
ਨਤੀਜੇ ਭਿਆਨਕ ਹੋਣਗੇ।
ਇਸ ਸਭ ਦਾ ਇਕ ਹੋਰ ਕਾਰਨ ਹੋ ਸਕਦਾ ਹੈ ਕੀ
ਅਮਰੀਕਾ ਮੱਧ ਪੂਰਬ ਵਿੱਚ ਆਪਣੀ ਤਾਕਤ ਵਧਾ ਰਿਹਾ ਹੈ। ਦੱਸ ਦੇਈਏ ਕਿ ਇਜ਼ਰਾਈਲ ਅਤੇ ਇਰਾਨ ਵਿਚਕਾਰ ਮਿਜ਼ਾਈਲ
ਹਮਲੇ ਲਗਾਤਾਰ ਜ਼ਾਰੀ ਹਨ। ਇਰਾਨ ਨੇ ਬੀਰਸ਼ੇਬਾ ਵਿੱਚ ਇੱਕ ਇਜ਼ਰਾਈਲੀ ਹਸਪਤਾਲ 'ਤੇ ਵੀ ਮਿਜ਼ਾਈਲ ਨਾਲ ਹਮਲਾ ਕੀਤਾ। ਇਜ਼ਰਾਈਲੀ
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਸਪਤਾਲ ਅਤੇ ਨਾਗਰਿਕ ਆਬਾਦੀ 'ਤੇ ਹਮਲਿਆਂ ਨੂੰ ਇਰਾਨ ਦੇ "ਅੱਤਵਾਦੀ
ਤਾਨਾਸ਼ਾਹਾਂ" ਦਾ ਕੰਮ ਦੱਸਿਆ ਹੈ।
ਅਮਰੀਕੀ ਫੌਜ ਨੇ ਹਾਲ ਹੀ ਦੇ ਦਿਨਾਂ ਵਿੱਚ
ਮੱਧ ਪੂਰਬ ਵਿੱਚ ਆਪਣੀ ਤਾਕਤ ਵਧਾ ਦਿੱਤੀ ਹੈ। ਅਮਰੀਕੀ ਜਲ ਸੈਨਾ ਦਾ ਤੀਜਾ ਵਿਨਾਸ਼ਕਾਰੀ ਜਹਾਜ਼
ਪੂਰਬੀ ਭੂਮੱਧ ਸਾਗਰ ਵਿੱਚ ਪਹੁੰਚ ਗਿਆ ਹੈ। ਅਮਰੀਕੀ ਕੈਰੀਅਰ ਸਟ੍ਰਾਈਕ ਗਰੁੱਪ ਅਰਬ ਸਾਗਰ ਵੱਲ ਵਧ
ਰਿਹਾ ਹੈ। ਹਾਲਾਕਿ ਪੈਂਟਾਗਨ ਨੇ ਕਿਹਾ ਕਿ ਉਹ ਸਿਰਫ਼ ਆਪਣੇ ਬਚਾਅ ਲਈ ਤਾਕਤ ਵਧਾ ਰਿਹਾ ਹੈ। ਪਰ
ਜੇਕਰ ਟਰੰਪ ਈਰਾਨ 'ਤੇ ਇਜ਼ਰਾਈਲੀ
ਹਮਲਿਆਂ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰਦੇ ਹਨ, ਤਾਂ ਇਹ ਅਮਰੀਕਾ ਲਈ ਇੱਕ ਬੇਹਤਰ ਸਥਿਤੀ ਹੋਵੇਗੀ। ਇਹ ਈਰਾਨ 'ਤੇ ਦਬਾਅ ਪਾਉਣ ਜਾਂ ਰਿਆਇਤਾਂ ਲਈ ਮਜ਼ਬੂਤ ਕਰਨ
ਦੀ ਰਣਨੀਤੀ ਵੀ ਹੋ ਸਕਦੀ ਹੈ।
Leave a Reply
Your email address will not be published. Required fields are marked *