Create your Account
ਤੂਫਾਨ ਨੇ ਮਚਾਈ ਤਬਾਹੀ, ਇਹਨਾਂ ਸ਼ਹਿਰਾਂ ‘ਚ IMD ਨੇ ਜਾਰੀ ਕੀਤਾ ਰੇਡ ਅਲਰਟ

ਚੰਡੀਗੜ੍ਹ
: ਕੁਝ ਦਿਨਾਂ ਤੋਂ ਪੰਜਾਬ ਸਣੇ ਕੁਝ ਹੋਰ ਸੂਬਿਆਂ ਵਿੱਚ ਗਰਮੀ ਆਪਣਾ ਅਸਰ ਤੇਜ਼ੀ ਨਾਲ ਦਿਖਾ ਰਹੀ
ਸੀ। ਗਰਮੀ ਦਾ ਕਹਿਰ ਐਨਾ ਸੀ ਕਿ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਨਾ ਔਖਾ ਹੋ ਰਿਹਾ ਸੀ। ਤਿੱਖੀ
ਧੁੱਪ ਕਾਰਨ ਲੋਕਾਂ ਦਾ ਹਾਲ ਬੇਹਾਲ ਹੋ ਗਿਆ ਸੀ। ਪਰ ਬੀਤੇ ਦਿਨ ਯਾਨੀ ਕਿ 24 ਮਈ ਦੀ ਸ਼ਾਮ ਨੂੰ
ਮੌਸਮ ਨੇ ਆਪਣਾ ਮਿਜ਼ਾਜ ਬਦਲਿਆ ਕਿ ਪੰਜਾਬ ਸਮੇਤ ਹੋਰ ਕਈ ਥਾਵਾਂ ‘ਤੇ ਤੇਜ਼ ਹਵਾਵਾਂ ਦੇ ਨਾਲ ਤੇਜ਼
ਬਾਰਿਸ਼ ਵੀ ਹੋਈ ਜਿਸ ਨਾਲ ਮੌਸਮ ਤਾਂ ਸੁਹਾਵਣਾ ਹੋ ਗਿਆ ਪਰ ਇਸ ਸੁਹਾਵਣੇ ਮੌਸਮ ਨੇ ਤਬਾਹੀ ਚਾਰੇ
ਪਾਸੇ ਮਚਾ ਦਿੱਤੀ। ਦੇਸ਼ ਦੇ ਕਈ ਹਿੱਸਿਆਂ ਵਿੱਚ ਤਬਾਹੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ।
ਮੌਸਮ
ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 48 ਘੰਟੇ ਕੁਝ ਰਾਜਾਂ ਲਈ ਖ਼ਤਰਨਾਕ ਸਾਬਤ ਹੋ ਸਕਦੇ ਹਨ।
ਜਿਵੇਂ ਕੀ ਪਿਛਲੇ ਕੱਲ ਜਗ੍ਹਾ ਜਗ੍ਹਾ ਰੁੱਖ ਜੜ੍ਹੋਂ ਉੱਖੜ ਗਏ, ਬਿਜਲੀ ਡਿੱਗੀ ਨਾਲ ਹੀ ਫਸਲਾਂ ਵੀ ਤਬਾਹ ਹੋ
ਗਈਆਂ। ਇਸ ਦੌਰਾਨ ਹੋਰ ਕਈ ਚੀਜ਼ਾ ਦਾ ਨੁਕਸਾਨ ਹੋਇਆ। ਰਸਤੇ ਉੱਤੇ ਖੜੀਆਂ ਗੱਡੀਆਂ ਉੱਤੇ ਰੁੱਖ
ਡਿੱਗ ਗਏ ਜਿਸ ਕਾਰਨ ਵਜੋਂ ਭਾਰੀ ਨੁਕਸਾਨ ਹੋਇਆ। ਅਜਿਹਾ ਫਿਰ ਦੁਬਾਰਾ ਹੋ ਸਕਦਾ ਹੈ। IMD ਨੇ ਕਈ ਜ਼ਿਲ੍ਹਿਆਂ ਵਿੱਚ ਰੇਡ ਅਤੇ ਔਰਨਜ
ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ
ਜੰਮੂ-ਕਸ਼ਮੀਰ, ਮੱਧ ਪ੍ਰਦੇਸ਼ ਦੇ ਉਜੈਨ ਅਤੇ ਅਗਰ ਮਾਲਵਾ ਅਤੇ
ਮਹਾਰਾਸ਼ਟਰ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ 60 ਕਿਲੋਮੀਟਰ
ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਨਾਲ ਭਾਰੀ ਬਾਰਿਸ਼ ਵੀ
ਹੋ ਸਕਦੀ ਹੈ।
ਲੋਕਾਂ
ਨੂੰ ਅਲਰਟ ਰਹਿਣ ਦੀ ਦਿੱਤੀ ਗਈ ਚੇਤਾਵਨੀ
IMD ਨੇ ਲੋਕਾਂ ਨੂੰ ਸੁਰਖਿਆਂ ਵਰਤਣ ਦੀ ਸਲਾਹ
ਦਿੱਤੀ ਹੈ। ਲੋਕਾਂ ਨੂੰ ਤੂਫਾਨ ਤੇ ਭਾਰੀ ਬਾਰਿਸ਼ ਦੌਰਾਨ ਰੁੱਖਾਂ ਤੇ ਕਮਜ਼ੋਰ ਕੰਧਾਂ ਤੋਂ ਦੂਰ
ਰਹਿਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਬਿਜਲੀ ਦੇ ਖੰਭਿਆਂ ਤੋਂ ਵੀ ਦੂਰ ਰਹਿਣ ਲਈ ਕਿਹਾ ਗਿਆ
ਹੈ। ਇਸ ਭਿਆਨਕ ਮੌਸਮ ‘ਚ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਤੇ ਮੌਮਸ ਦੀਆਂ ਖਬਰਾਂ ਉੱਤੇ
ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ।
Leave a Reply
Your email address will not be published. Required fields are marked *