Create your Account
IPL 2025 : ਪਹਿਲੇ ਕੁਆਲੀਫਾਇਰ ਮੈਚ ਵਿੱਚ RCB ਨੇ PBKS ਨੂੰ 8 ਵਿਕਟਾਂ ਨਾਲ ਹਰਾਇਆ

ਚੰਡੀਗੜ੍ਹ- IPL ਦੇ 18 ਸੀਜ਼ਨ ਦਾ ਬੀਤੀ ਰਾਤ ਭਾਵ ਵੀਰਵਾਰ ਨੂੰ
ਪਹਿਲਾ ਕੁਆਲੀਫਾਇਰ ਮੈਚ ਖੇਡਿਆ ਗਿਆ, ਇਹ
ਮੈਚ ਪੰਜਾਬ ਦੇ ਨਿਊ ਚੰਡੀਗੜ੍ਹ (ਮੁੱਲਾਂਪੁਰ)
ਵਿੱਚ ਖੇਡਿਆ ਗਿਆ। ਇੱਥੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਪੰਜਾਬ ਕਿੰਗਜ਼ (PBKS) ਨੂੰ 8 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈI ਹਾਲਾਂਕਿ, ਪੰਜਾਬ ਕੋਲ ਅਜੇ ਵੀ ਫਾਈਨਲ ਵਿੱਚ
ਆਪਣੀ ਜਗ੍ਹਾ ਬਣਾਉਣ ਦਾ ਇੱਕ ਹੋਰ ਮੌਕਾ ਹੈ। ਅੱਜ
Gujarat Titans (GT) ਤੇ Mumbai Indians (MI) ਦੇ ਵਿਚਕਾਰ 30 ਮਈ ਨੂੰ ਮੈਚ ਹੋਵੇਗਾ,ਜੋ ਟੀਮ ਜਿੱਤ
ਹਾਸਿਲ ਕਰੇਗੀ, ਉਹ ਟੀਮ PBKS ਨਾਲ 1 ਜੂਨ ਨੂੰ ਖੇਡੇਗੀ।
ਸ਼ਾਮ
7.30 ਵਜੇ ਸ਼ੁਰੂ ਹੋਏ ਮੈਚ ਵਿੱਚ ਰਾਇਲ
ਚੈਲੇਂਜਰਜ਼ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਪੰਜਾਬ
ਕਿੰਗਜ਼ ਨੂੰ ਵੱਡਾ ਝਟਕਾ ਦਿੱਤਾ। ਪੰਜਾਬ ਦੀ ਪੂਰੀ ਟੀਮ 101 ਸਕੌਰ 'ਤੇ ਆਲ ਆਊਟ ਹੋ ਗਈ। RCB ਲਈ ਸੁਯਸ਼ ਸ਼ਰਮਾ ਅਤੇ ਜੋਸ਼ ਹੇਜ਼ਲਵੁੱਡ ਨੇ 3-3 ਵਿਕਟਾਂ ਲਈਆਂ, ਯਸ਼ ਦਿਆਲ ਨੇ 2 ਅਤੇ ਭੁਵਨੇਸ਼ਵਰ ਕੁਮਾਰ ਅਤੇ ਰਦਰਫੋਰਡ ਨੇ
ਇੱਕ-ਇੱਕ ਵਿਕਟ ਲਈ। RCB ਨੇ ਟਾਰਗੇਟ ਦਾ ਪਿੱਛਾ ਕਰਦੇ ਹੋਏ 10ਵੇਂ ਓਵਰ 'ਚ ਟੀਚਾ ਹਾਸਲ ਕਰ ਲਿਆ ਸੀ ਅਤੇ IPL ਦੇ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈI ਜਦੋਂ ਪੰਜਾਬ ਨੂੰ ਇਸ ਮੈਚ ਵਿਚ ਹਾਰ ਦਾ
ਸਾਹਮਣਾ ਕਰਨਾ ਪਿਆ ਤਾਂ ਪ੍ਰਸ਼ੰਸਕ ਅਤੇ ਟੀਮ ਮਾਲਕ ਪ੍ਰੀਤੀ ਜ਼ਿੰਟਾ ਵੀ ਨਿਰਾਸ਼ ਦਿਖਾਈ ਦਿੱਤੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ,
ਦਰਸ਼ਕ ਦੁਪਹਿਰ 3:30 ਵਜੇ ਤੋਂ ਸਟੇਡੀਅਮ 'ਚ ਆਉਣੇ ਸ਼ੁਰੂ ਹੋ ਗਏ ਸਨ।
Leave a Reply
Your email address will not be published. Required fields are marked *