Create your Account
ਮਾਂ ਪੁੱਤ ਨੇ ਕੀਤਾ ਕੁਝ ਅਜਿਹਾ, ਜਾਣ ਕੇ ਕੰਬ ਜਾਵੇਗੀ ਰੂਹ

ਜਲੰਧਰ : ਅੱਜ ਦਾ ਅਜਿਹਾ ਦੌਰ ਚੱਲ ਰਿਹਾ ਹੈ, ਜਿਸ ਵਿੱਚ ਰਿਸ਼ਤੇ ਤਾਰ ਤਾਰ ਹੋ ਰਹੇ ਹਨ। ਅੱਜ ਦੇ ਸਮੇਂ ਵਿੱਚ ਲੋਕਾਂ ਤੇ ਕੀ ਆਪਣਿਆ ਉੱਤੇ ਵੀ ਭਰੋਸ਼ਾ ਨਹੀਂ ਕੀਤਾ ਜਾ ਸਕਦਾ। ਅਜਿਹੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿਹਨਾਂ ਨੂੰ ਵੇਖ ਕੇ ਰੂਹ ਕੰਬ ਜਾਂਦੀ ਹੈ। ਇਕ ਦਰਦਨਾਕ ਮਾਮਲਾ ਸਾਹਮਣੇ ਆਇਆ, ਜਿੱਥੇ ਮਾਂ ਪੁੱਤ ਨੇ ਮਿਲ ਕੇ ਆਪਣੇ ਹੀ ਪਿਓ ਨੂੰ ਮਾਰ ਦਿੱਤਾ। ਔਰਤ ਨੇ ਆਪਣੇ ਹੀ ਪਤੀ ਦਾ ਕਤਲ ਆਪਣੇ ਬੇਟੇ ਨਾਲ ਮਿਲ ਕੇ ਮਾਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਨੇ ਮਿਲ ਕੇ ਉਸ ਦੇ ਮ੍ਰਿਤਕ ਦੇ ਮੂੰਹ ਉੱਤੇ ਲਿਫਾਫਾ ਬੰਨ ਕੇ ਬੋਰੇ ਵਿੱਚ ਪਾ ਲਿਆ ਅਤੇ ਫਿਰ ਲਾਸ਼ ਨੂੰ ਸੜਕ ਦੇ ਕਿਨਾਰੇ ਖੇਤਾਂ ਵਿੱਚ ਸੁੱਟ ਦਿੱਤਾ।
ਪੁਲਿਸ ਨੂੰ ਜਦ ਇਸ ਦੀ ਜਾਣਕਾਰੀ ਮਿਲੀ ਤਾਂ ਵਿਅਕਤੀ ਦਾ ਕਤਲ 23 ਮਈ ਨੂੰ ਹੋਇਆ ਸੀ। ਜਦ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ 24 ਘੰਟਿਆ ਦੇ ਅੰਦਰ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਜਦ ਦੋਸ਼ਿਆ ਤੋਂ ਪੁੱਛਗਿੱਛ ਕੀਤੀ ਤਾਂ ਦੱਸਿਆ ਕਿ ਇਹਨਾਂ ਦਾ ਘਰੇਲੂ ਝਗੜਾ ਚਲਦਾ ਰਹਿੰਦਾ ਸੀ। ਜਿਸ ਸਬੰਧੀ 23 ਮਈ ਦੇ ਦਿਨ ਇਹਨਾ ਵਿਚਕਾਰ ਲੜਾਈ ਵੱਧ ਗਈ।
ਇਸ ਕਤਲ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਵਿਜੇ ਕੰਵਰ ਪਾਲ ਪੀ.ਪੀ.ਐਸ ਉਪ ਪੁਲਿਸ ਕਪਤਾਨ ਐਨ.ਡੀ.ਪੀ.ਐਸ-ਕਮ-ਨਾਰਕੋਟਿਕ ਕਮ ਸਬ ਡਵੀਜਨ ਕਰਤਾਰਪੁਰ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਮਿਤੀ 23 ਮਈ ਨੂੰ ਰਮਨਦੀਪ ਸਿੰਘ INSP /SHO ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਏਰੀਆ ਕਰਤਾਰਪੁਰ ਮੌਜੂਦ ਸੀ ਕਿ INSP/SHO ਨੂੰ ਜਾਣਕਾਰੀ ਮਿਲੀ ਕਿ ਜੰਡੇ ਸਰਾਏ ਰੋਡ ਨੇੜੇ ਬੜਾ ਪਿੰਡ ਸੜਕ ਦੇ ਕਿਨਾਰੇ ਮੱਕੀ ਦੇ ਖੇਤ ਵਿੱਚ ਇਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਉਸ ਵਿਅਕਤੀ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਹੋਈ ਹੈ। ਮ੍ਰਿਤਕ ਦੇ ਸਿਰ ਵਿੱਚ ਤੇ ਹੋਰ ਸਰੀਰ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਲੱਗੀਆਂ ਹੋਈਆ ਸਨ।
Leave a Reply
Your email address will not be published. Required fields are marked *