/uploads/images/ads/adds.jpeg
Breaking News

ਪਾਕਿਸਤਾਨੀ ਜਾਸੂਸ ਜੋਤੀ ਮਲਹੋਤਰਾ ਬਾਰੇ ਵੱਡੀ ਖ਼ਬਰ

top-news
  • 26 May, 2025
/uploads/images/ads/adds.jpeg

ਚੰਡੀਗੜ੍ਹ : ਪਾਕਿਸਤਾਨ ਲਈ ਜਾਸੂਸੀ ਕਰ ਰਹੀ ਯੂਟਿਊਬਰ ਜੋਤੀ ਮਲਹੋਤਰਾ ਬਾਰੇ ਕੁਝ ਅਹਿਮ ਗੱਲਾਂ ਸਾਹਮਣੇ ਆਈਆ ਹਨ। ਦੱਸ ਦੇਈਏ ਕਿ ਜੋਤੀ ਮਲਹੋਤਰਾ ਪਾਕਿਸਤਾਨ ਲਈ ਜਾਸੂਸੀ ਕਰ ਰਹੀ ਸੀ, ਜਿਸ ਕਾਰਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜੋਤੀ ਮਲਹੋਤਰਾ ਦੇ ਬੈਂਕ ਖਾਤਿਆਂ ਦੇ ਵੇਰਵੇ ਇਕੱਠੇ ਕੀਤੇ ਹਨ। ਇੰਨਾ ਹੀ ਨਹੀਂ ਇਸ ਮਾਮਲੇ ਵਿੱਚ ਜੋਤੀ ਦੇ ਪਿਤਾ ਅਤੇ ਚਾਚਾ ਦੇ ਬੈਂਕ ਖਾਤਿਆਂ ਨੂੰ ਵੀ ਵੇਖਿਆ ਗਿਆ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੁਲਿਸ ਨੂੰ ਫਿਲਹਾਲ ਜੋਤੀ ਦੇ ਕਿਸੇ ਵੀ ਖਾਤੇ ਤੋਂ ਲੈਣ ਦੇਣ ਦੀ ਕੋਈ ਵੱਡੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।

ਹੈਰਾਨ ਕਰਨ ਵਾਲੀ ਗੱਲ ਇਸ ਲਈ ਹੈ ਕਿ ਜੋਤੀ ਨੂੰ ਆਮਦਨ ਤੋਂ ਵੱਧ ਪੈਸੇ ਉਸ ਨੂੰ ਕਿੱਥੋਂ ਮਿਲੇ ਅਤੇ ਇਹ ਉਸ ਦੇ ਕਿਸ ਖਾਤੇ ਵਿੱਚ ਆਏ। ਇਸ ਬਾਬਤ ਪੁਲਿਸ ਪੂਰੀ ਜਾਣਕਾਰੀ ਇੱਕਠੀ ਕਰ ਰਹੀ ਹੈ।    

ਜੋਤੀ ਮਲਹੋਤਰਾ ਨੇ 2011-2012 ਚ ਖਾਤਾ ਖੋਲ੍ਹਿਆ ਸੀ, ਪੁਲਿਸ ਨੇ 2024 ਤੱਕ ਦਾ ਸਾਰਾ ਡਾਟਾ ਨਿਕਲਵਾਇਆ ਪਰ ਉਸ ਵਿੱਚ ਵੀ ਉਹਨਾਂ ਨੂੰ ਕੁਝ ਖਾਸ ਜਾਣਕਾਰੀ ਨਹੀਂ ਮਿਲੀ। ਉਹਨਾਂ ਨੇ ਵੇਖਿਆ ਕਿ ਉਸ ਖਾਤੇ ਵਿੱਚ ਲੈਣ-ਦੇਣ ਬਹੁਤ ਘੱਟ ਹੋਇਆ ਹੈ।

ਇੱਕਠੀ ਕੀਤੀ ਜਾਣਕਾਰੀ ਅਨੁਸਾਰ ਜੋਤੀ ਦੇ ਬੈਂਕ ਖਾਤੇ ਵਿੱਚ ਪਿਛਲੇ ਇੱਕ ਸਾਲ ਵਿੱਚ ਉਸ ਤੋਂ ਵੀ ਘੱਟ ਪੈਸੇ ਸਨ। ਜੋ ਕਿ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਜੋਤੀ ਦੇ ਖਾਤੇ ਵਿੱਚ ਪੈਸੇ ਹੀ ਨਹੀਂ ਸਨ ਤਾਂ ਉਸ ਨੇ ਵਿਦੇਸ਼ ਯਾਤਰਾ ਕਿਵੇਂ ਕੀਤੀ, ਇੰਨੇ ਜ਼ਿਆਦਾ ਪੈਸੇ ਉਸ ਕੋਲ ਕਿੱਥੋ ਆਏ। ਜੋਤੀ ਮਲਹੋਤਰਾ ਨੇ ਪਾਕਿਸਤਾਨ, ਦੁਬਈ, ਥਾਈਲੈਂਡ ਅਤੇ ਚੀਨ ਆਦਿ ਹੋਰ ਵਿਦੇਸ਼ਾਂ ਦੀ ਵੀ ਯਾਤਰਾ ਕੀਤੀ, ਇਹ ਕਿਵੇਂ ਸੰਭਵ ਹੋ ਸਕਦਾ ਹੈ।   

 

/uploads/images/ads/adds.jpeg

Leave a Reply

Your email address will not be published. Required fields are marked *