Create your Account
ਪੰਜਾਬ-ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਚੰਡੀਗੜ੍ਹ
: ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ-ਹਰਿਆਣਾ ਸਕੱਤਰੇਤ ਨੂੰ ਬੰਬ
ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਦੱਸ ਦੇਈਏ ਕਿ ਚੰਡੀਗੜ੍ਹ ਪੁਲਿਸ ਨੂੰ ਫੋਨ ਰਾਹੀ ਧਮਕੀ ਦਿੱਤੀ
ਗਈ ਸੀ। ਜਿਸ ਦੌਰਾਨ ਚੰਡੀਗੜ੍ਹ ਪੁਲਿਸ ਨੂੰ ਧਮਕੀ ਭਰਿਆ ਫੋਨ ਆਇਆ ਉਸ ਦੇ ਬਾਅਦ ਹੀ ਹਰਿਆਣਾ ਸਕੱਤਰੇਤ ਵਿੱਚ ਸੀਆਈਐਸਐਫ, ਹਰਿਆਣਾ ਪੁਲਿਸ, ਚੰਡੀਗੜ੍ਹ ਪੁਲਿਸ ਅਤੇ ਸੀਆਈਡੀ ਅਲਰਟ ਹੋ ਗਏ । ਜਿਸ ਦੌਰਾਨ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਉਸੇ ਸਮੇਂ ਇਮਾਰਤ ਖਾਲੀ ਕਰਵਾਈ
ਗਈ।
ਦੱਸ
ਦੇਈਏ ਕਿ ਸਕੱਤਰੇਤ ਦੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਅੱਜ ਛੁੱਟੀ ਹੈ। ਅੱਜ ਗੁਰੂ ਅਰਜਨ ਦੇਵ ਜੀ ਦੇ
ਸ਼ਹੀਦੀ ਦਿਹਾੜੇ ਵਜੋਂ ਸਰਕਾਰੀ ਛੁੱਟੀ ਸੀ। ਇਸ ਕਾਰਨ ਪੰਜਾਬ-ਹਰਿਆਣਾ ਸਕੱਤਰੇਤ ਵਿੱਚ ਭੀੜ ਕਾਫੀ
ਘੱਟ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। 22 ਮਈ ਨੂੰ ਪੰਜਾਬ
ਹਰਿਆਣਾ ਹਾਈ ਕੋਰਟ ਧਮਕੀ ਮਿਲੀ ਸੀ।
Leave a Reply
Your email address will not be published. Required fields are marked *