Create your Account
ਇਜ਼ਰਾਈਲ ਨਾਲ ਯੁੱਧ ਵਿਚਾਲੇ ਡੌਨਲਡ ਟਰੰਪ ਵੱਲੋਂ ਖਾਮਨੇਈ ਨੂੰ ਦਿੱਤੀ ਧਮਕੀ

ਮੋਹਾਲੀ - ਰਾਸ਼ਟਰਪਤੀ ਡੌਨਲਡ ਟਰੰਪ ਨੇ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਬਾਰੇ ਵੱਡਾ ਦਾਅਵਾ ਕੀਤਾ ਹੈ। ਡੌਨਲਡ ਟਰੰਪ ਪਹਿਲਾ ਵੀ ਇਰਾਨ ਨੂੰ ਦੋ ਵਾਰ ਧਮਕੀ ਦੇ ਚੁੱਕੇ ਹਨ। ਹੁਣ ਇਕ ਵਾਰ ਫਿਰ ਟਰੰਪ ਦੇ ਵੱਲੋਂ ਇਰਾਨ ਨੂੰ ਧਮਕੀ ਦਿੱਤੀ ਗਈ ਹੈ। ਜਿਸ ਦੇ ਵਿੱਚ ਟਰੰਪ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਖਾਮਨੇਈ ਕਿੱਥੇ ਹੈ। ਈਰਾਨ ਤੇ ਇਜ਼ਰਾਈਲ ਵਿਚਾਲੇ ਵਧਦੇ ਤਣਾਅ ਨੇ ਹਰ ਕਿਸੇ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਇਸ ਯੁੱਧ ਦਾ ਸੰਸਾਰ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਵੀ ਤਿੱਖੀ ਨਜ਼ਰ ਇਸ ਜੰਗ ਉੱਤੇ ਬਣੀ ਹੋਈ ਹੈ। ਉਨ੍ਹਾਂ ਨੇ ਇਰਾਨ ਦੇ ਨੇਤਾ ਅਯਾਤੁੱਲਾ ਅਲੀ ਖਾਮਨੇਈ ਬਾਰੇ ਵੱਡਾ ਦਾਅਵਾ ਕੀਤਾ ਤੇ ਧਮਕੀ ਦਿੱਤੀ ਹੈ ਕਿ ਉਹ ਸਾਡੇ ਲਈ ਬਹੁਤ ਆਸਾਨ ਨਿਸ਼ਾਨਾ ਹੈ।
ਅਮਰੀਕੀ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ ਸੋਸ਼ਲ' 'ਤੇ ਲਿਖਿਆ: "ਸਾਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਈਰਾਨ ਦੇ ਕਥਿਤ ਸੁਪਰੀਮ ਨੇਤਾ ਕਿੱਥੇ ਲੁੱਕੇ ਹੋਏ ਹਨ। ਉਹ ਸਾਡੇ ਲਈ ਬਹੁਤ ਹੀ ਆਸਾਨ ਟਾਰਗੇਟ ਹੈ ਪਰ ਇਸ ਵੇਲੇ ਉਹ ਸੁਰੱਖਿਅਤ ਹਨ ਕਿਉਂਕਿ ਅਸੀਂ ਹੁਣ ਉਨ੍ਹਾਂ ਨੂੰ ਮਾਰਨਾ ਨਹੀਂ ਚਾਹੁੰਦੇ।" ਇਸ ਦੇ ਨਾਲ ਹੀ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਸਾਡੇ ਨਾਗਰਿਕਾਂ ਅਤੇ ਅਮਰੀਕੀ ਸੈਨਿਕਾਂ 'ਤੇ ਮਿਜ਼ਾਈਲਾਂ ਚਲਾਈਆਂ ਜਾਣ। ਸਾਡਾ ਸਬਰ ਹੁਣ ਖ਼ਤਮ ਹੁੰਦਾ ਜਾ ਰਿਹਾ ਹੈ। ਇਸ ਮਾਮਲੇ 'ਤੇ ਧਿਆਨ ਦੇਣ ਲਈ ਤੁਹਾਡਾ ਧੰਨਵਾਦ।" ਇਹ ਧਮਕੀ ਟਰੰਪ ਦੇ ਵੱਲੋਂ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਨੂੰ ਦਿੱਤੀ ਗਈ ਹੈ|
Leave a Reply
Your email address will not be published. Required fields are marked *