Create your Account
ਅੰਮ੍ਰਿਤਸਰ ‘ਚ ਹੋਏ ਧਮਾਕੇ ਦੌਰਾਨ ਇੱਕ ਦੀ ਹੋਈ ਮੌਤ

ਅੰਮ੍ਰਿਤਸਰ
: ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕੀ ਮਜੀਠਾ ਰੋਡ
ਉੱਤੇ ਧਮਾਕਾ ਹੋਇਆ। ਧਮਾਕਾ ਇੰਨਾ ਵੱਡਾ ਸੀ ਕਿ ਨੇੜਲੇ ਇਲਾਕਿਆਂ
ਦੇ ਲੋਕ ਦੇ ਘਰਾਂ ਦੀਆਂ ਖਿੜਕੀਆਂ ਹਿੱਲ ਗਈਆਂ ਅਤੇ ਇਸ ਹਮਲੇ ਦੌਰਾਨ ਇਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ
ਸਾਹਮਣੇ ਇਹ ਆਇਆ ਕਿ ਮ੍ਰਿਤਕ ਦੀ ਮੌਤ ਬਹੁਤ ਬੁਰੇ ਤਰੀਕੇ ਨਾਲ ਹੋਈ। ਮ੍ਰਿਤਕ ਦੇ ਦੋਵੇਂ ਹੱਥ, ਗੁੱਟ
ਉੱਡ ਗਏ। ਆਸ ਪਾਸ ਦੇ ਲੋਕਾਂ ਨੇ ਇਲਾਕੇ ਦੀ ਪੁਲਿਸ ਨੂੰ ਇਸ ਬਾਬਤ ਸੂਚਨਾ ਦਿੱਤੀ, ਮੌਕੇ ਉਤੇ ਪੁਲਿਸ
ਨੇ ਪਹੁੰਚ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ
ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਧਮਾਕਾ ਕਿਸੇ ਗੈਂਗਸਟਰ ਅਤੇ ਅੱਤਵਾਦੀ ਵੱਲੋਂ ਨਹੀਂ ਕੀਤੀ
ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਕਬਾੜ ਦਾ ਕੰਮ ਕਰਦਾ ਸੀ।
ਜਿਸ ਕਾਰਨ ਵਜੋਂ ਉਸ ਨੂੰ ਕਬਾੜ ਵਿੱਚ ਬੰਬ ਮਿਲਿਆ ਅਤੇ ਉਹ ਉਸ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ
ਹੋਣਾ, ਇਸ ਕਾਰਨ ਇਹ ਧਮਾਕਾ ਹੋਇਆ। ਪੁਲਿਸ ਇਸ ਦੀ ਵੀ ਜਾਂਚ ਕਰਨ ਕੋਸ਼ਿਸ਼ ਕਰ ਰਹੀ ਹੈ ਜੋ ਇਹ
ਧਮਾਕਾ ਹੋਇਆ ਹੈ ਉਹ ਕਿਸ ਕਿਸਮ ਦਾ ਬੰਬ ਹੈ।
Leave a Reply
Your email address will not be published. Required fields are marked *