/uploads/images/ads/adds.jpeg
Breaking News

ਥਾਰ ਵਾਲੀ ਮਹਿਲਾ ਕਾਂਸਟੇਬਲ ਅਮਨਦੀਪ AIIMS ਹਸਪਤਾਲ 'ਚ ਰੈਫ਼ਰ

top-news
  • 28 May, 2025
/uploads/images/ads/adds.jpeg

ਬਠਿੰਡਾ- ਚਿੱਟਾ ਵੇਚਣ ਦੇ ਮਾਮਲੇ 'ਚ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ, ਜੋ ਕਿ ਵਿਜੀਲੈਂਸ ਦੇ ਰਿਮਾਂਡ 'ਤੇ ਹੈ,ਦੀ ਅਚਾਨਕ ਦੇਰ ਰਾਤ ਸਿਹਤ ਵਿਗੜਨ ਕਾਰਨ ਉਸ ਨੂੰ ਬਠਿੰਡਾ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀI   ਦੱਸਿਆ ਜਾ ਰਿਹਾ ਸੀ ਕਿ ਅਮਨਦੀਪ ਦੇ ਪੇਟ 'ਚ ਦਰਦ ਹੋ ਰਿਹਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆI ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਉਸ ਨੂੰ ਬਠਿੰਡਾ ਦੇ AIIMS ਹਸਪਤਾਲ 'ਚ ਰੈਫ਼ਰ ਕੀਤਾ ਗਿਆ ਹੈ, ਮੈਡੀਕਲ ਰਿਪੋਰਟਾਂ 'ਚ ਖੁਲਾਸ਼ਾ ਹੋਇਆ ਹੈ ਕਿ ਉਸ ਦੇ ਗੁਰਦੇ ਦੀ ਨਾੜੀ 'ਚ ਪੱਥਰੀ ਹੈ,  ਜਿਸ ਕਾਰਨ ਉਸਦੇ ਪੇਟ 'ਚ ਅਚਾਨਕ ਦਰਦ ਉੱਠਿਆ ਹੈ, ਤੇ ਹੁਣ ਉਸ ਦਾ ਬਠਿੰਡਾ ਦੇ AIIMS ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈI 

ਦੱਸ ਦੇਈਏ ਕਿ ਅਮਨਦੀਪ ਕੌਰ ਦੀ ਦੇਰ ਰਾਤ ਅਚਾਨਕ ਸਿਹਤ ਵਿਗੜਨ ਕਾਰਨ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿਸ ਦੀ ਪੁਸ਼ਟੀ ਹਸਪਤਾਲ ਦੀ ਮਹਿਲਾ ਡਾਕਟਰ ਨੇ ਕੀਤੀ ਸੀ। ਦੱਸਿਆ ਜਾ ਰਿਹਾ ਸੀ ਕਿ ਅਮਨਦੀਪ ਦੇ ਪੇਟ 'ਚ ਦਰਦ ਹੋ ਰਿਹਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆI 

/uploads/images/ads/adds.jpeg

Leave a Reply

Your email address will not be published. Required fields are marked *