/uploads/images/ads/ad1.webp
Breaking News

ਡੌਨਲਡ ਟਰੰਪ ਨੇ ਹੁਣ ਵਲਾਦੀਮੀਰ ਪੁਤਿਨ ਨੂੰ ਦਿੱਤੀ ਚੇਤਾਵਨੀ

top-news
  • 14 Aug, 2025
/uploads/images/ads/ad1.webp

ਮੁਹਾਲੀ :  ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚੇਤਾਵਨੀ ਦਿੱਤੀ ਹੈ। ਡੌਨਲਡ ਟਰੰਪ ਨੇ ਵਲਾਦੀਮੀਰ ਪੁਤੀਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਰੂਸ 15 ਅਗਸਤ ਨੂੰ ਅਲਾਸਕਾ ਵਿੱਚ ਆਪਣੀ ਮੀਟਿੰਗ ਤੋਂ ਬਾਅਦ ਯੂਕਰੇਨ ਨਾਲ ਯੁੱਧ ਨੂੰ ਰੋਕਣ ਲਈ ਸਹਿਮਤ ਨਹੀਂ ਹੁੰਦਾ ਹੈ ਤਾਂ ਇਸ ਦੇ ਬਹੁਤ ਗੰਭੀਰ ਨਤੀਜੇ ਹੋਣਗੇ।

ਦੋਵੇਂ ਨੇਤਾ 15 ਅਗਸਤ ਨੂੰ ਜੰਗਬੰਦੀ 'ਤੇ ਕਰਨਗੇ ਚਰਚਾ

ਦੋਵੇਂ ਨੇਤਾ 15 ਅਗਸਤ ਨੂੰ ਐਂਕਰੇਜ, ਅਲਾਸਕਾ ਵਿੱਚ ਜੁਆਇੰਟ ਬੇਸ ਐਲਮੇਂਡੋਰਫ-ਰਿਚਰਡਸਨ ਵਿਖੇ ਯੂਕਰੇਨ ਯੁੱਧ ਵਿੱਚ ਸੰਭਾਵਿਤ ਜੰਗਬੰਦੀ 'ਤੇ ਚਰਚਾ ਕਰਨਗੇ। ਸ਼ੁੱਕਰਵਾਰ ਨੂੰ ਹੋਣ ਵਾਲਾ ਸਿਖਰ ਸੰਮੇਲਨ ਚਾਰ ਸਾਲਾਂ ਵਿੱਚ ਅਮਰੀਕਾ ਅਤੇ ਰੂਸ ਦੇ ਨੇਤਾਵਾਂ ਵਿਚਕਾਰ ਪਹਿਲੀ ਵਾਰ ਆਹਮੋ-ਸਾਹਮਣੇ ਮੁਲਾਕਾਤ ਹੋਵੇਗੀ।

ਡੌਨਲਡ ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਛੇ ਮਹੀਨਿਆਂ ਵਿੱਚ ਪੰਜ ਜੰਗਾਂ ਰੋਕੀਆਂ ਹਨ ਅਤੇ ਇਰਾਨ ਦੀ ਪ੍ਰਮਾਣੂ ਸਮਰੱਥਾ ਨੂੰ ਤਬਾਹ ਕਰ ਦਿੱਤਾ ਗਿਆ ਹੈ। ਡੌਨਲਡ ਟਰੰਪ ਨੇ ਕਿਹਾ ਕਿ, "ਮੈਂ ਪਿਛਲੇ ਛੇ ਮਹੀਨਿਆਂ ਵਿੱਚ ਪੰਜ ਜੰਗਾਂ ਰੋਕੀਆਂ ਹਨ। ਨਾਲ ਹੀ, ਅਸੀਂ ਇਰਾਨ ਦੀ ਪ੍ਰਮਾਣੂ ਸਮਰੱਥਾ ਨੂੰ ਤਬਾਹ ਕਰ ਦਿੱਤਾ ਗਿਆ ਹੈ

/uploads/images/ads/ad1.webp

Leave a Reply

Your email address will not be published. Required fields are marked *