Create your Account
ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣਾਂ ਜਾਣੋ ਕਿਸ ਦਿਨ.....

ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵਲੋਂ ਅੱਜ ਸਵੇਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਜ਼ਿਮਨੀ ਚੋਣਾਂ ਦੀ ਵੋਟਿੰਗ ਦੀ ਤਰੀਕ ਸਾਹਮਣੇ ਆ ਗਈ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣਾਂ 19 ਜੂਨ ਨੂੰ ਹੋਣ ਜਾ ਰਹੀਆਂ ਹਨ। ਇਹ ਜਾਣਕਾਰੀ ਮਿਲੀ ਹੈ ਕਿ 26 ਮਈ ਤੋਂ ਜ਼ਿਮਨੀ ਚੋਣਾਂ ਲਈ ਨਾਮਜ਼ਦੀਆਂ ਭਰਣੀਆਂ ਸ਼ੁਰੂ ਹੋਣਗੀਆਂ ਇਹ ਸਿਲਸਿਲਾ 2 ਜੂਨ ਤੱਕ ਚੱਲੇਗਾ। ਇਸ ਦੇ ਤੁਰੰਤ ਬਾਅਦ ਹੀ 3 ਜੂਨ ਨੂੰ ਜੋ ਨਾਮਜ਼ਦੀਆਂ ਪੱਤਰ ਭਰੇ ਗਏ ਹੋਣਗੇ ਉਹਨਾਂ ਦੀ ਪੜਤਾਲ ਕੀਤੀ ਜਾਵੇਗੀ। ਨਾਲ ਹੀ ਨਾਮਜ਼ਦਗੀ ਪੱਤਰਾਂ ਨੂੰ 5 ਜੂਨ ਨੂੰ ਵਾਪਸ ਲੈ ਲਿਆ ਜਾਵੇਗਾ। 19 ਜੂਨ ਨੂੰ ਵੋਟਾਂ ਪੈਣਗੀਆਂ ਅਤੇ ਇਹਨਾਂ ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ।
ਜ਼ਿਮਨੀ ਚੋਣ ਕਰਵਾਉਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦਾ ਦੇਹਾਂਤ ਉਹਨਾਂ ਦੀ ਸੀਟ ਖਾਲੀ ਸੀ, ਜਿਸ ਕਾਰਨ ਵਜੋਂ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਨਾਲ ਹੀ ਗੁਜਰਾਤ, ਕੇਰਲਾ ਤੇ ਪੱਛਮੀ ਬੰਗਾਲ ਵਿੱਚ ਵੀ ਜ਼ਿਮਨੀ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਹੈ।
Leave a Reply
Your email address will not be published. Required fields are marked *