Create your Account
IPL- 2025: ਅੱਜ PBKS ਤੇ MI ਵਿਚਾਲੇ ਹੋਵੇਗੀ ਜ਼ਬਰਦਸਤ ਟੱਕਰ

ਚੰਡੀਗੜ੍ਹ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦਾ ਕੁਆਲੀਫਾਇਰ-2 ਮੈਚ ਅੱਜ ਮੁੰਬਈ ਇੰਡੀਅਨਜ਼ ਅਤੇ ਪੰਜਾਬ
ਕਿੰਗਜ਼ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਇਹ ਮੈਚ ਕਾਫ਼ੀ
ਰੋਮਾਂਚਿਕ ਹੋਣ ਵਾਲਾ ਹੈ, ਕਿਉਂਕਿ ਦੋਵੇਂ ਟੀਮਾਂ ਫਾਈਨਲ ਵਿਚ ਪਹੁੰਚਣ
ਲਈ ਆਪਣਾ ਪੂਰਾ ਜ਼ੋਰ ਲਗਾਉਣਗੀਆਂ I PBKS ਅਤੇ
MI ਟੀਮਾਂ ਪਲੇਆਫ ਵਿੱਚ ਪਹਿਲੀ ਵਾਰ ਇੱਕ-ਦੂਜੇ
ਦਾ ਸਾਹਮਣਾ ਕਰਨਗੀਆਂ।
ਦੱਸ
ਦੇਈਏ ਕਿ ਇਸ ਮੈਚ ਦੀ ਜੇਤੂ ਟੀਮ 3
ਜੂਨ ਨੂੰ ਹੋਣ ਵਾਲੇ ਫਾਈਨਲ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨਾਲ ਖੇਡੇਗੀ, ਜੋ ਪਹਿਲਾਂ ਹੀ ਕੁਆਲੀਫਾਇਰ-1 ਜਿੱਤ ਕੇ ਫਾਈਨਲ ਵਿੱਚ ਆਪਣੀ ਪੱਕੀ ਜਗ੍ਹਾ
ਬਣਾ ਚੁੱਕੀ ਹੈ। ਮੁੰਬਈ ਨੇ ਐਲੀਮੀਨੇਟਰ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ ਹਰਾ ਕੇ ਕੁਆਲੀਫਾਇਰ-2 ਵਿੱਚ ਜਗ੍ਹਾ ਬਣਾਈ ਹੈ।
ਇਸ
ਦੇ ਨਾਲ ਹੀ, ਦੋਵੇਂ ਟੀਮਾਂ ਸੀਜ਼ਨ ਵਿੱਚ ਦੂਜੀ ਵਾਰ
ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਪਿਛਲੀ ਵਾਰ ਪੰਜਾਬ ਨੇ ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਜ਼ਿਕਰਯੋਗ ਹੈ ਕਿ IPL ਵਿੱਚ ਹੁਣ ਤੱਕ ਮੁੰਬਈ ਅਤੇ ਪੰਜਾਬ ਵਿਚਾਲੇ
ਕੁੱਲ 33 ਮੈਚ ਖੇਡੇ ਜਾ ਚੁੱਕੇ ਹਨ। MI ਨੇ 17 ਵਿੱਚ ਜਿੱਤ ਪ੍ਰਾਪਤ ਕੀਤੀ ਅਤੇ PBKS ਨੇ 16 ਵਿੱਚ ਜਿੱਤ ਪ੍ਰਾਪਤ ਕੀਤੀ। ਇਸ ਦੇ ਨਾਲ ਹੀ, ਦੋਵੇਂ ਟੀਮਾਂ ਇਸ ਮੈਦਾਨ 'ਤੇ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂI
Leave a Reply
Your email address will not be published. Required fields are marked *