Create your Account
ਐਲਨ ਮਸਕ ਨੂੰ ਲੱਗਾ ਝਟਕਾ, ਸਟਾਰਸ਼ਿਪ ਰਾਕੇਟ ਟੈਸਟਿੰਗ ਦੌਰਾਨ ਫਟਿਆ

ਮੋਹਾਲੀ - ਐਲਨ ਮਸਕ ਦੀ ਕੰਪਨੀ ਸਪੇਸਐਕਸ ਦਾ ਸਟਾਰਸ਼ਿਪ ਰਾਕੇਟ ਲਾਂਚ ਹੋਣ ਵਾਲਾ ਸੀ। ਸਟਾਰਸ਼ਿਪ ਰਾਕੇਟ ਅੱਜ ਸਵੇਰੇ ਭਾਰਤੀ ਸਮੇਂ ਅਨੁਸਾਰ 9:30 ਵਜੇ ਲਾਂਚ ਹੋਣ ਦਾ ਤਿਆਰੀ ‘ਚ ਸੀ। ਪਰ ਲਾਂਚ ਹੋਣ ਤੋਂ ਪਹਿਲਾਂ ਹੀ ਇੱਕ ਵੱਡਾ ਅਤੇ ਭਿਆਨਕ ਹਾਦਸਾ ਵਾਪਰ ਗਿਆ। ਜਦ ਸਟਾਰਸ਼ਿਪ ਰਾਕੇਟ ਦੇ ਸਟੈਟਿਕ ਦੀ ਟੈਸਟਿੰਗ ਹੋ ਰਹੀ ਸੀ ਤਾਂ ਉਸ ਤਹਿਤ ਇਹ ਬੰਬ ਵਾਂਗ ਫਟਿਆ। ਇਸ ਤਹਿਤ ਉਹਨਾਂ ਦੀ ਕੰਪਨੀ ਨੇ ਇਹ ਸਾਫ਼ ਸਪਸ਼ਟੀਕਰਨ ਦਿੱਤਾ ਟੈਸਟਿੰਗ ਸਾਈਟ 'ਤੇ ਸਥਿਤੀ ਕੰਟਰੋਲ ਕਰ ਲਈ ਗਈ ਹੈ ਅਤੇ ਕਰਮਚਾਰੀ ਸੁਰੱਖਿਅਤ ਹਨ।
ਉੱਥੋਂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ।
ਜਿਵੇਂ ਹੀ ਸਟੈਟਿਕ ਫਾਇਰ ਚਲਾਇਆ ਗਿਆ ਉਸ ਦੌਰਾਨ ਹੀ ਉਹ ਫੱਟ ਗਿਆ। ਧਮਾਕਾ ਬਹੁਤ ਭਿਆਨਕ ਸੀ ਕਿ
ਆਲੇ-ਦੁਆਲੇ ਦੇ ਘਰਾਂ ਦੀਆਂ ਖਿੜਕੀਆਂ ਵੀ ਹਿੱਲ ਗਈਆਂ।
ਸਪੇਸਐਕਸ ਦਾ ਜਾਰੀ ਕੀਤਾ ਬਿਆਨ
ਸਪੇਸਐਕਸ ਨੇ ਇਸ ਧਮਾਕੇ 'ਤੇ ਬਿਆਨ ਜਾਰੀ ਕੀਤਾ ਤੇ ਕਿਹਾ ਕਿ ਟੈਸਟਿੰਗ
ਦੌਰਾਨ, ਰਾਕੇਟ ਦੇ ਇੰਜਣ ਸਟੈਂਡ 'ਤੇ ਇੱਕ ਵੱਡਾ ਧਮਾਕਾ ਹੋਇਆ। ਇਹ ਹਾਦਸਾ
ਉਦੋਂ ਵਾਪਰਿਆ, ਜਦ ਸਟਾਰਸ਼ਿਪ ਆਪਣੇ ਦਸਵੇਂ ਫਲਾਈਟ ਟੈਸਟ ਦੀ ਤਿਆਰੀ ਕਰ ਰਿਹਾ ਸੀ। ਸੁਰੱਖਿਆ ਜ਼ੋਨ ਕਾਰਨ
ਕਰਮਚਾਰੀਆਂ ਨੂੰ ਨੁਕਸਾਨ ਨਹੀਂ ਪਹੁੰਚਿਆ।
Leave a Reply
Your email address will not be published. Required fields are marked *