Create your Account
ਵਿਧਾਨ ਸਭਾ ਚੋਣਾਂ ਹੋ ਰਹੀਆਂ ਚਾਰ ਰਾਜਾਂ ‘ਚ, ਇਹ ਵਿਧਾਇਕ ਉਤਰੇ ਮੈਦਾਨ ‘ਤੇ

ਮੋਹਾਲੀ – ਦੇਸ਼ ਦੇ ਚਾਰ ਰਾਜਾਂ ‘ਚ ਅੱਜ ਵਿਧਾਨ ਸਭਾ ਉਪ-ਚੋਣਾਂ ਹੋ ਰਹੀਆਂ ਹਨ। ਪੰਜਾਬ, ਕੇਰਲ, ਪੱਛਮੀ ਬੰਗਾਲ ਤੇ ਗੁਜਰਾਤ ‘ਚ ਜ਼ਿਮਨੀ ਚੋਣਾਂ ਲਈ ਅੱਜ ਵੋਟਿੰਗ ਚੱਲ ਰਹੀਆਂ ਹਨ। ਜ਼ਰੂਰੀ ਸੂਚਨਾਂ ਤਹਿਤ ਇਹ ਚੋਣਾਂ ਇਸ ਲਈ ਹੋ ਰਹੀਆਂ ਹਨ, ਜੋ ਵਿਧਾਇਕ ਦੀ ਮੌਤ ਜਾਂ ਅਸਤੀਫ਼ੇ ਕਾਰਨ ਖਾਲੀ ਹੋਈਆਂ ਸਨ। ਇਹਨਾਂ ਰਾਜਾਂ ‘ਚ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈਆਂ ਹਨ ਅਤੇ ਇਹ ਸ਼ਾਮ 6 ਵਜੇ ਤੱਕ ਜਾਰੀ ਰਹਿਣਗੀਆਂ। ਇਹਨਾਂ ਰਾਜਾਂ ‘ਚ ਵੋਟਾਂ ਦੀ ਗਿਣਤੀ 23 ਜੂਨ ਨੂੰ ਕੀਤੀ ਜਾਵੇਗੀ।
ਪੰਜਾਬ ‘ਚ ਹੋ ਰਹੀਆਂ ਚੋਣਾਂ
ਪੰਜਾਬ ਦੇ ਲੁਧਿਆਣਾ ‘ਚ ਜ਼ਿਮਨੀ ਚੋਣਾਂ ਆਮ ਆਦਮੀ ਪਾਰਟੀ (ਆਪ) ਦੇ
ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਹੋ ਰਹੀਆ ਹਨ। ਆਮ ਆਦਮੀ ਪਾਰਟੀ ਨੇ ਇਸ ਸੀਟ ਤੋਂ ਰਾਜ ਸਭਾ ਮੈਂਬਰ ਸੰਜੀਵ
ਅਰੋੜਾ ਚੋਣਾਂ ਲੜ ਰਹੇ ਹਨ। ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ, ਭਾਜਪਾ ਤੋਂ ਜੀਵਨ ਗੁਪਤਾ ਅਤੇ ਅਕਾਲੀ ਦਲ ਤੋਂ ਪਰਉਪਕਾਰ ਸਿੰਘ ਘੁੰਮਣ ਚੋਣ ਲੜ
ਰਹੇ ਹਨ।
ਗੁਜਰਾਤ ‘ਚ ਹੋ ਰਹੀਆਂ ਚੋਣਾਂ
ਗੁਜਰਾਤ ਦੀਆਂ ਦੋ ਸੀਟਾਂ - ਕਾਦੀ ਅਤੇ
ਵਿਸਾਵਦਰ 'ਤੇ ਵੀ ਉਪ-ਚੋਣਾਂ ਹੋ ਰਹੀਆਂ ਹਨ। ਗੁਜਰਾਤ ਦੇ
ਕਾਦੀ ਤੋਂ ਸੀਟ ਭਾਜਪਾ ਵਿਧਾਇਕ ਕਰਸਨਭਾਈ ਸੋਲੰਕੀ ਦੀ ਮੌਤ ਕਾਰਨ ਖਾਲੀ ਹੋਈ ਸੀ। ਭਾਜਪਾ ਤੋਂ
ਰਾਜੇਂਦਰ ਚਾਵੜਾ, ਕਾਂਗਰਸ ਤੋਂ
ਰਮੇਸ਼ ਚਾਵੜਾ ਅਤੇ 'ਆਪ' ਤੋਂ ਜਗਦੀਸ਼ ਚਾਵੜਾ ਚੋਣ ਲੜ ਰਹੇ ਹਨ।
ਪੱਛਮੀ ਬੰਗਾਲ ‘ਚ ਹੋ ਰਹੀਆਂ ਚੋਣਾਂ
ਪੱਛਮੀ ਬੰਗਾਲ ਦੀ ਕਾਲੀਗੰਜ ਸੀਟ ਟੀਐਮਸੀ
ਵਿਧਾਇਕ ਨਸੀਰੂਦੀਨ ਅਹਿਮਦ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਵਿਧਾਇਕ ਨਸੀਰੂਦੀਨ ਅਹਿਮਦ ਦੀ ਧੀ
ਅਲੀਫਾ ਅਹਿਮਦ ਚੋਣ ਲੜ ਰਹੀ ਹੈ ਉਹਨਾਂ ਦੇ ਸਾਹਮਣੇ ਭਾਜਪਾ ਤੋਂ ਆਸ਼ੀਸ਼ ਘੋਸ਼ ਅਤੇ ਕਾਂਗਰਸ ਤੋਂ
ਕਾਬਿਲੂਦੀਨ ਸ਼ੇਖ ਚੋਣ ਲੜ ਰਹੇ ਹਨ।
Leave a Reply
Your email address will not be published. Required fields are marked *