Create your Account
ਦਿੱਲੀ ਮੈਟਰੋ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ

ਦਿੱਲੀ : ਦਿੱਲੀ ਮੈਟਰੋ ਵਿੱਚ ਯਾਤਰਾ ਕਰਨ ਵਾਲੇ ਕੁਝ ਲੋਕਾਂ ਨੂੰ ਹੁਣ ਰਾਹਤ ਮਿਲਣ ਵਾਲੀ ਹੈ। ਬਜ਼ੁਰਗ ਅਤੇ ਗਰਭਵਤੀ ਔਰਤਾਂ ਲਈ ਮੈਟਰੋ ਸਟੇਸ਼ਨ ਵਿੱਚ ਸਫ਼ਰ ਕਰਨਾ ਹੁਣ ਹੋਰ ਆਸਾਨ ਹੋਣ ਵਾਲਾ ਹੈ। ਉਨ੍ਹਾਂ ਨੂੰ ਮੈਟਰੋ ਸਟੇਸ਼ਨਾਂ ‘ਤੇ ਸੁਰੱਖਿਆ ਜਾਂਚ ਵਿੱਚ ਪਹਿਲ ਮਿਲੇਗੀ। ਇਸ ਦੇ ਨਾਲ ਹੀ ਉਹਨਾਂ ਨੂੰ ਲਾਇਨ ਦੇ ਵਿੱਚ ਖੜੇ ਰਹਿਣ ਦੀ ਲੋੜ ਵੀ ਨਹੀਂ ਹੋਵੇਗੀ। NCR ‘ਚ ਤਕਰੀਬਨ 289 ਮੈਟਰੋ ਸਟੇਸ਼ਨ ਹਨ। ਇਸ ਦੇ ਨਾਲ ਹੀ ਵ੍ਹੀਲ ਚੇਅਰਾਂ 'ਤੇ ਮਰੀਜ਼, ਨੇਤਰਹੀਣ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਜ਼ਖਮੀਆਂ ਨੂੰ ਪਹਿਲ ਦੇਣ ਬਾਰੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਜਾਣਕਾਰੀ ਦਿੱਤੀ ਹੈ। 289 ਮੈਟਰੋ ਸਟੇਸ਼ਨਾਂ ਦੇ ਸੁਰੱਖਿਆ ਪੁਆਇੰਟਾਂ 'ਤੇ ਲਗਾਏ ਗਏ ਸਕੈਨਰ ਮਸ਼ੀਨਾਂ 'ਤੇ ਦਰਜ ਕੀਤੇ ਗਏ ਹਨ।
ਲੰਬੀਆਂ ਲਾਇਨਾਂ ਤੋਂ ਮਿਲੇਗੀ ਰਾਹਤ
ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਨਾਲ ਯਾਤਰਾ ਕਰਨ ਵਾਲੀਆਂ ਔਰਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਜ਼ੁਰਗਾਂ ਨੂੰ ਵੀ ਕਤਾਰਾਂ ਵਿੱਚ ਲੱਗਣਾ ਪੈਂਦਾ ਸੀ। ਜਿਸ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਪਹਿਲਾਂ ਮੈਟਰੋ ਸਟੇਸ਼ਨਾਂ 'ਤੇ ਦਿਵਿਆਂਗਾਂ ਅਤੇ ਬਜ਼ੁਰਗਾਂ ਦੀ ਤੁਰੰਤ ਸੁਰੱਖਿਆ ਜਾਂਚ ਦਾ ਕੋਈ ਪ੍ਰਬੰਧ ਨਹੀਂ ਸੀ ਪਰ ਹੁਣ ਇਹਨਾਂ ਸਭ ਦੀ ਸੁਰੱਖਿਆ ਜਾਂਚ ਨੂੰ ਪਹਿਲ ਕਦਮੀ ਮਿਲੇਗੀ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਇਹ ਸਹੂਲਤ ਸਾਰੇ ਮੈਟਰੋ ਸਟੇਸ਼ਨਾਂ 'ਤੇ ਸ਼ੁਰੂ ਕੀਤੀ ਜਾ ਰਹੀ ਹੈ। ਇਹ ਕੇਂਦਰੀ ਉਦਯੋਗਿਕ ਸੁਰੱਖਿਆ ਬਲਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾਵੇਗੀ। ਇਸ ਨੂੰ ਸ਼ੁਰੂ ਕਰਨ ਦਾ ਉਦੇਸ਼ ਦਿਵਿਆਂਗਾਂ, ਗਰਭਵਤੀ ਔਰਤਾਂ, ਬਜ਼ੁਰਗਾਂ ਤੇ ਜ਼ਖਮੀ ਵਿਅਕਤੀਆਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ।
Leave a Reply
Your email address will not be published. Required fields are marked *