/uploads/images/ads/adds.jpeg
Breaking News

ਪੈਸੇ ਲੈ ਕੇ ਡਿਗਰੀ ਦੇ ਰਹੀ ਯੂਨੀਵਰਸਿਟੀ ਉੱਤੇ S.T.F ਤੇ ਪੁਲਿਸ ਨੇ ਮਾਰਿਆ ਛਾਪਾ

top-news
  • 26 May, 2025
/uploads/images/ads/adds.jpeg

ਚੰਡੀਗੜ੍ਹ :  ਉੱਤਰ ਪ੍ਰਦੇਸ਼ ਦੀ ਮੋਨਾਡ ਯੂਨੀਵਰਸਿਟੀ ਵਿੱਚ ਇੱਕ ਵੱਡਾ ਘੁਲਾਟਾ ਚੱਲ ਰਿਹਾ ਸੀ। ਜਿੱਥੇ ਡਿਗਰੀਆਂ ਨਾਲ ਵੱਡਾ ਹੇਰ ਫੇਰ ਕੀਤਾ ਜਾਂਦਾ ਸੀ। ਜਦੋਂ S.T.F ਅਤੇ ਪੁਲਿਸ ਵਲੋਂ ਜਾਂਚ ਕੀਤੀ ਗਈ ਤਾਂ ਯੂਨੀਵਰਸਿਟੀ ਦਾ ਅਸਲ ਸੱਚ ਸਾਹਮਣੇ ਆਇਆ। ਛਾਪੇਮਾਰੀ ਵਿੱਚ ਪਤਾ ਲੱਗਿਆ ਹੈ ਕਿ ਯੂਨੀਵਰਸਿਟੀ ਡਿਗਰੀਆਂ ਦੇ ਨਾਲ ਬਹੁਤ ਵੱਡਾ ਘਪਲਾ ਕਰ ਰਹੀ ਸੀ।

ਜਿੱਥੇ B.A ਪਾਸ ਨੌਜਵਾਨਾਂ ਨੂੰ ਮਾਸਟਰ ਅਤੇ ਬੀਐਡ ਦੀ ਫਰਜੀ ਡਿਗਰੀਆਂ ਦੇ ਕੇ ਉਹਨਾਂ ਨੂੰ ਯੂਨੀਵਰਸਿਟੀ ਵਿੱਚ ਹੀ ਨੌਕਰੀਆਂ ਦਿੱਤੀਆਂ ਜਾਂਦੀਆਂ ਸਨ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਇਹ ਖੁਲਾਸਾ ਹੋਇਆ ਹੈ ਕਿ ਯੂਨੀਵਰਸਿਟੀ ਨੇ ਪੰਜ ਸਾਲਾਂ ਦੇ ਵਿੱਚ ਲਗਭਗ 2700 ਲੋਕਾਂ ਨੂੰ ਪੀਐਚਡੀ ਕਰਵਾਈ ਜਦੋਂ ਕਿ 3,000 ਲੋਕਾਂ ਨੂੰ ਫਰਜੀ ਡਿਗਰੀਆ ਦੇ ਕੇ ਗੁਰੂਗ੍ਰਾਮ ਦੀ ਪਲੇਸਮੈਂਟ ਏਜੰਸੀ ਰਾਹੀਂ ਵਿਦੇਸ਼ ਵੀ ਭੇਜਿਆ ਗਿਆ ਹੈ। ਹੁਣ S.T.F ਮਨਾਰ ਦੀ ਸਿਸਟਰ ਕੰਸਰਨ ਯੂਨੀਵਰਸਿਟੀ ਦੀਆਂ ਡਿਗਰੀਆਂ ਦੀ ਜਾਂਚ ਕਰਨ ਦੀ ਤਿਆਰੀ ਕਰ ਰਹੀ ਹੈ।

/uploads/images/ads/adds.jpeg

Leave a Reply

Your email address will not be published. Required fields are marked *