/uploads/images/ads/adds.jpeg
Breaking News

ਪੰਜਾਬ ‘ਚ ਮੋਹਾਲੀ ਤੋਂ ਬਾਅਦ ਫਿਰੋਜ਼ਪੁਰ ਨੂੰ ਕੋਰੋਨਾ ਨੇ ਬਣਾਇਆ ਸ਼ਿਕਾਰ

top-news
  • 27 May, 2025
/uploads/images/ads/adds.jpeg

ਚੰਡੀਗੜ੍ਹ :  ਕੋਰੋਨਾ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵੱਧ ਹੀ ਰਿਹਾ ਹੈ। ਭਾਰਤ ਵਿੱਚ ਇਹ ਇਕ ਵਾਰੀ ਫਿਰ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਦੇ ਮਾਮਲਿਆ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਬੀਤੇ ਦਿਨ ਹੀ ਮੋਹਾਲੀ ਤੋਂ ਇਕ ਕੋਰੋਨਾ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਪੰਜਾਬ ਦੇ ਫਿਰੋਜ਼ਪੁਰ ਤੋਂ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਹਰ ਕੋਈ ਘਬਰਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਅੰਬਾਲਾ ਤੋਂ ਇਕ ਵਿਅਕਤੀ ਫਿਰੋਜ਼ਪੁਰ ਆਇਆ ਸੀ। ਜਦ ਉਸ ਦੀ ਸਿਹਤ ਵਿਗੜੀ ਫਿਰ ਉਹ ਹਸਪਤਾਲ ਗਿਆ ਤੇ ਉੱਥੇ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ। ਕਿਹਾ ਜਾ ਰਿਹਾ ਹੈ ਕਿ ਉਸ ਵਿਅਕਤੀ ਨੂੰ ਅੰਬਾਲਾ ਵਿੱਚ ਹੀ ਕੋਵਿਡ ਹੋ ਗਿਆ ਸੀ। ਭਾਰਤ ਦੇ ਵੱਖ-ਵੱਖ ਕੋਨਿਆਂ ਚ ਕੋਰੋਨਾ ਫੈਲ ਰਿਹਾ ਹੈ। ਪਰ ਸਿਹਤ ਵਿਭਾਗ ਵੱਲੋ ਕਿਹਾ ਜਾ ਰਿਹਾ ਹੈ ਕਿ ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ। ਬਸ ਜਿਸ ਸਮੇਂ ਇਸ ਦੇ ਲੱਛਣ ਮਹਿਸੂਸ ਹੋਣ ਉਸੇ ਸਮੇਂ ਹੀ ਆਪਣੀ ਜਾਂਚ ਤੇ ਇਲਾਜ ਕਰਵਾਉ।

ਸਿਹਤ ਵਿਭਾਗ ਨੇ ਕੁਝ ਸਾਵਧਾਨੀਆਂ ਵਰਤਣ ਦੀ ਕੀਤੀ ਅਪੀਲ

ਸਿਹਤ ਵਿਭਾਗ ਨੇ ਕਿਹਾ ਕਿ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਹੈ। ਪਰ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਦੇ ਹਲਕੇ ਵੀ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹਨਾਂ ਨੂੰ ਜਲਦ ਇਲਾਜ ਕਰਵਾ ਲੈਣਾ ਚਾਹੀਦਾ ਹੈ। ਇਸ ਨਾਲ ਹੋਰ ਲੋਕ ਕੋਰੋਨਾ ਦੇ ਸਪੰਰਕ ‘ਚ ਆਉਣ ਤੋਂ ਬਚ ਜਾਣਗੇ ਨਾਲ ਹੀ ਮਰੀਜ਼ ਵੀ ਜਲਦੀ ਠੀਕ ਹੋ ਜਾਵੇਗਾ। ਇਸ ਦੇ ਨਾਲ ਹੀ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਭੀੜ ਵਾਲੀ ਥਾਂ ਉੱਤੇ ਮਾਸਕ ਪਾਉਣਾ ਜ਼ਰੂਰੀ ਹੈ। ਜ਼ਿਆਦਾ ਤੋਂ ਜ਼ਿਆਦਾ ਇਨਫੈਕਸ਼ਨ ਤੋਂ ਬੱਚੋ।

/uploads/images/ads/adds.jpeg

Leave a Reply

Your email address will not be published. Required fields are marked *