/uploads/images/ads/adds.jpeg
Breaking News

ਇਰਾਨੀ ਸਰਕਾਰ ਨੇ ਲੋਕਾਂ ਨੂੰ ਵਟਸਐਪ ਡਿਲੀਟ ਕਰਨ ਦੀ ਕੀਤੀ ਅਪੀਲ, ਜਾਣੋ ਕੀ ਹੈ ਇਸ ਦੀ ਵਜ੍ਹਾ

top-news
  • 18 Jun, 2025
/uploads/images/ads/adds.jpeg

ਮੋਹਾਲੀ -  ਇਜ਼ਰਾਈਲ ਅਤੇ ਇਰਾਨ ਵਿਚਕਾਰ ਤਣਾਅ ਤੇਜ਼ੀ ਨਾਲ ਵੱਧ ਰਿਹਾ ਹੈ। ਇਹਨਾਂ ਦੋਵਾਂ ਦੇਸ਼ਾਂ ਵਿਚਕਾਰ ਯੁੱਧ ਸ਼ੁਰੂ ਹੋਏ ਨੂੰ ਅੱਜ 6 ਦਿਨ ਹੋ ਚੁੱਕੇ ਹਨ ਪਰ ਹਮਲੇ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜਿਵੇਂ ਹੀ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਸਰਕਾਰ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਰਾਨ ਦੀ ਸਰਕਾਰ ਨੇ ਲੋਕਾਂ ਨੂੰ ਵਟਸਐਪ ਡਿਲੀਟ ਕਰਨ ਦੀ ਸਲਾਹ ਦਿੱਤੀ ਹੈ। ਸਰਕਾਰ ਨੇ ਲੋਕਾਂ ਨੂੰ ਆਪਣੇ ਫੋਨਾਂ ਤੋਂ ਵਟਸਐਪ ਡਿਲੀਟ ਕਰਨ ਲਈ ਬੇਨਤੀ ਕੀਤੀ ਹੈ। ਇਰਾਨ ਨੇ ਪਹਿਲਾਂ ਵੀ ਯੁੱਧ ਦੌਰਾਨ ਇਹ ਕਦਮ ਚੁੱਕੇ ਸਨ ਅਤੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੇ ਫਿਰ ਤੋਂ ਇਹਨਾਂ ਨਿਯਮਾਂ ਨੂੰ ਲੋਕਾਂ ਨੂੰ ਅਪਣਾਉਣ ਦੀ ਬੇਨਤੀ ਕਰ ਰਹੀ ਹੈ। ਇਸ ਦੇ ਨਾਲ ਹੀ ਗੂਗਲ ਪਲੇ ਸਟੋਰ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। 

ਈਰਾਨ WhatsApp ਬਾਰੇ ਕਿਉਂ ਹੈ ਚਿੰਤਤ 

ਇਰਾਨੀ ਸਰਕਾਰ ਇਸ ਲਈ ਚਿੰਤਤ ਹੈ ਕਿਉਂਕਿ ਵਟਸਐਪ ‘ਤੇ ਇਕ ਨਵਾਂ ਵਿਕਲਪ ਆਇਆ ਹੈ, ਜਿਸ ਨੂੰ Meta ਆਖਦੇ ਹਨ। Meta ਅਮਰੀਕੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਈਰਾਨ ਇਸ ਗੱਲ ਲਈ ਚਿੰਤਤ ਹੈ ਕਿ ਉਹਨਾਂ ਦੇ ਨਾਗਰਿਕਾਂ ਦੀ ਜਾਣਕਾਰੀ ਇਜ਼ਰਾਈਲ ਤੱਕ ਪਹੁੰਚ ਨਾ ਰਹੀ ਹੋਵੇ। ਭਾਰਤ ਤੇ ਕਈ ਹੋਰ ਦੇਸ਼ਾਂ ਵਾਂਗ, ਇਰਾਨ ਵਿੱਚ ਵੀ ਵਟਸਐਪ ਮਸ਼ਹੂਰ ਹੈ। ਲੋਕ ਵਟਸਐਪ ‘ਤੇ ਇੰਸਟੈਂਟ ਮੈਸੇਜਿੰਗ  ਪਲੇਟਫਾਰਮ ਦੀ ਵਰਤੋਂ ਕਰਦੇ ਹਨ। ਵਟਸਐਪ ਕੰਪਨੀ ਨੇ ਕਿਹਾ ਹੈ ਕਿ ਵਟਸਐਪ 'ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

/uploads/images/ads/adds.jpeg

Leave a Reply

Your email address will not be published. Required fields are marked *