/uploads/images/ads/adds.jpeg
Breaking News

ਪੰਜਾਬ ‘ਚ ਕੋਰੋਨਾ ਨੇ ਦਿੱਤੀ ਦਸਤਕ

top-news
  • 25 May, 2025
/uploads/images/ads/adds.jpeg

ਚੰਡੀਗੜ੍ਹ :  ਕੋਰੋਨਾ ਦਾ ਕਹਿਰ ਇਕ ਵਾਰ ਫਿਰ ਭਾਰਤ ਉੱਤੇ ਬਰਸ ਪਿਆ ਹੈ। ਦੱਸ ਦੇਈਏ ਕਿ ਕੋਰੋਨਾ ਦੇ ਮਾਮਲੇ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਜਿਸ ਕਾਰਨ ਵਜੋਂ ਲੋਕਾਂ ਨੂੰ ਸੁਰੱਖਿਆ ਵਰਤਣ ਲਈ ਕਿਹਾ ਗਿਆ ਹੈ। ਭਾਰਤ ਦੇ ਕਈ ਇਲਾਕਿਆਂ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਚਾਰੇ ਪਾਸੇਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਪੰਜਾਬ ਵਿੱਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਯਮੁਨਾਨਗਰ ਤੋਂ ਔਰਤ ਮੋਹਾਲੀ ਆਈ ਸੀ, ਉਸ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਕਾਰਨ ਵਜੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਪਤਾ ਲੱਗਾ ਕਿ ਉਹ ਕੋਰੋਨਾ ਦੀ ਮਰੀਜ਼ ਹੈ। ਔਰਤ ਦੀ ਸਿਹਤ ਫਿਲਹਾਲ ਠੀਕ ਹੈ, ਪਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ।  

ਹੁਣ ਤੱਕ ਭਾਰਤ ਵਿੱਚ ਇੰਨੇ ਮਾਮਲੇ ਆਏ ਸਾਹਮਣੇ

25 ਮਈ 2025 ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਦੇ 43 ਮਾਮਲੇ ਸਾਹਮਣੇ ਆਏ ਹਨ। ਮੁੰਬਈ ਤੋਂ ਕੋਰੋਨਾ ਦੇ 35 ਮਾਮਲੇ ਸਾਹਮਣੇ ਹਨ। ਇਸ ਸਾਲ ਯਾਨੀ ਕਿ 2025 ਤੋਂ ਕੁੱਲ ਮਿਲਾ ਕੇ 478 ਕੋਰੋਨਾ ਦੇ ਮਾਮਲੇ ਆਏ ਹਨ। ਸਿਹਤ ਵਿਭਾਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਪਰ ਸਾਵਧਾਨੀ ਵਰਤੋਂ ਜੋ ਕਿ ਜ਼ਰੂਰੀ ਹੈ।

ਝਾਰਖੰਡ ਤੋਂ ਇਕ ਮਾਮਲਾ ਸਾਹਮਣੇ ਆਇਆ, ਜੋ ਕੋਰੋਨਾ ਪੀੜਿਤ ਹੈ ਉਹ ਮਸ਼ਹੂਰ ਫਿਲਮ ਸਮੀਖਿਅਕ ਲਾਲ ਵਿਜੇ ਸ਼ਾਹਦੇਵ ਹੈ। ਉਹਨਾਂ ਨੇ ਕਿਹਾ ਕਿ ਉਹ ਮੁੰਬਈ ਤੋਂ ਵਾਪਸ ਆਏ ਸੀ ਤੇ ਮੁੰਬਈ ਤੋਂ ਵਾਪਸ ਆਉਂਦੇ ਹੋਏ ਜਹਾਜ ਵਿੱਚ ਉਹਨਾਂ ਦੀ ਸਿਹਤ ਵਿਗੜ ਗਈ ਜਿਸ ਕਾਰਨ ਵਜੋਂ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਪਤਾ ਲੱਗਾ ਕਿ ਉਹ ਕੋਰੋਨਾ ਨਾਲ ਪੀੜਿਤ ਹਨ।

ਰਾਜਸਥਾਨ ਵਿੱਚ ਜਨਵਰੀ 2025 ਤੋਂ ਹੁਣ ਤੱਕ 15 ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਕਿਸੇ ਦੀ ਵੀ ਮੌਤ ਨਹੀਂ ਹੋਈ ਹੈ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਕੁਝ ਮਰੀਜ਼ਾ ਦੀ ਰਿਪੋਰਟ ਠੀਕ ਆਈ ਹੈ ਅਤੇ ਕੁਝ ਮਰੀਜ਼ ਹੋਲੀ ਹੋਲੀ ਠੀਕ ਹੋ ਰਹੇ ਹਨ।  


ਸਿਹਤ ਵਿਭਾਗ ਨੇ ਕੁਝ ਸਾਵਧਾਨੀਆਂ ਵਰਤਣ ਦੀ ਕੀਤੀ ਅਪੀਲ

ਸਿਹਤ ਵਿਭਾਗ ਨੇ ਕਿਹਾ ਕਿ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਹੈ। ਪਰ ਜੇਕਰ ਕਿਸੇ ਵੀ ਵਿਅਕਤੀ ਨੂੰ ਕੁਝ ਕੋਰੋਨਾ ਦੇ ਲੱਛਣ ਹਲਕੇ ਵੀ ਮਹਿਸੂਸ ਹੁੰਦੇ ਹਨ ਤਾਂ ਉਹਨਾਂ ਨੂੰ ਜਲਦ ਇਲਾਜ ਕਰਵਾ ਲੈਣਾ ਚਾਹੀਦਾ ਹੈ। ਇਸ ਨਾਲ ਹੋਰ ਲੋਕ ਕੋਰੋਨਾ ਦੇ ਸਪੰਰਕ ਚ ਆਉਣ ਤੋਂ ਬਚ ਜਾਣਗੇ ਨਾਲ ਹੀ ਮਰੀਜ਼ ਵੀ ਜਲਦੀ ਠੀਕ ਹੋ ਜਾਵੇਗਾ। ਇਸ ਦੇ ਨਾਲ ਹੀ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਭੀੜ ਵਾਲੀ ਥਾਂ ਉੱਤੇ ਮਾਸਕ ਪਾਉਣਾ ਜ਼ਰੂਰੀ ਹੈ। ਜ਼ਿਆਦਾ ਤੋਂ ਜ਼ਿਆਦਾ ਇਨਫੈਕਸ਼ਨ ਤੋਂ ਬੱਚੋ।

 

/uploads/images/ads/adds.jpeg

Leave a Reply

Your email address will not be published. Required fields are marked *