Create your Account
ਰੱਖਿਆ ਮੰਤਰੀ ਨੇ ਚੁੱਕਿਆ ਵੱਡਾ ਕਦਮ, ਦਿੱਤੀ ਮੈਗਾ ਪ੍ਰੋਜੈਕਟ ਨੂੰ ਮਨਜ਼ੂਰੀ

ਚੰਡੀਗੜ੍ਹ
: ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਲੜਾਈ ਤੋਂ ਬਾਅਦ
ਕੇਂਦਰ ਸਰਕਾਰ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਵੱਡੇ ਕਦਮ ਚੁੱਕ ਰਹੀ ਹੈ। ਹੁਣ ਕੇਂਦਰ ਸਰਕਾਰ ਨੇ ਦੇਸ਼
ਨੂੰ ਹੋਰ ਵੀ ਮਜ਼ਬੂਤ ਕਰਨ ਦਾ ਵੱਡਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਰੱਖਿਆ ਬਜਟ ਵਿੱਚ ਵਾਧੂ ਪੈਸਾ ਮੁਹੱਈਆ ਕਰਵਾਏਗੀ।
ਭਾਰਤ ਪਾਕਿਸਤਾਨ ਦੇ ਯੁੱਧ ਤੋਂ ਬਾਅਦ ਭਾਰਤ ਕੋਈ ਵੀ ਖਤਰਾ ਨਹੀਂ ਮੋੜ ਲੈ ਸਕਦਾ। ਇਸ ਸਭ ਨੂੰ
ਮੱਦੇਨਜ਼ਰ ਰੱਖਦੇ ਹੋਏ ਰੱਖਿਆ
ਮੰਤਰੀ ਰਾਜਨਾਥ ਸਿੰਘ ਨੇ ਅੱਜ ਯਾਨੀ ਕਿ 27 ਮਈ ਨੂੰ ਇਕ ਵੱਡਾ ਫੈਸਲਾ ਲਿਆ ਹੈ।
ਰਾਜਨਾਥ
ਸਿੰਘ ਨੇ ਅੱਜ ਇੱਕ ਮੈਗਾ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ
ਹੈ। ਭਾਰਤੀ ਹਵਾਈ ਸੈਨਾ ਲਈ ਪੰਜਵੀਂ ਪੀੜ੍ਹੀ ਦੇ ਡੀਪ ਪੈਨਿਟ੍ਰੇਸ਼ਨ ਐਡਵਾਂਸਡ ਮੀਡੀਅਮ ਕੰਬੈਟ
ਏਅਰਕ੍ਰਾਫਟ ਨੂੰ ਵਿਕਸਤ ਕੀਤਾ ਜਾਵੇਗਾ। ਰੱਖਿਆ ਮੰਤਰੀ ਨੇ ਮੈਗਾ ਪ੍ਰੋਜੈਕਟ ਨੂੰ ਲਾਗੂ ਕਰਨ ਲਈ
"ਐਗਜ਼ੀਕਿਊਸ਼ਨ ਮਾਡਲ" ਨੂੰ ਪ੍ਰਵਾਨਗੀ ਦਿੱਤੀ ਹੈ।
ਦੱਸ
ਦੇਈਏ ਪੈਨਿਟ੍ਰੇਸ਼ਨ ਲੜਾਕੂ ਜਹਾਜ਼ ਵਿਕਸਤ ਕੀਤੇ ਜਾਣਗੇ। ਭਾਰਤ ਆਪਣੀ ਹਵਾਈ ਸ਼ਕਤੀ ਸਮਰੱਥਾਵਾਂ
ਨੂੰ ਵਧਾਉਣ ਲਈ ਉੱਨਤ ਸਟੀਲਥ ਵਿਸ਼ੇਸ਼ਤਾਵਾਂ ਵਾਲੇ ਇੱਕ ਦਰਮਿਆਨੇ ਭਾਰ ਵਾਲੇ ਡੂੰਘੇ
ਪੈਨਿਟ੍ਰੇਸ਼ਨ ਲੜਾਕੂ ਜਹਾਜ਼ ਨੂੰ ਵਿਕਸਤ ਕਰਨ ਲਈ AMCA ਪ੍ਰਾਜੈਕਟ ਨੂੰ ਅੱਗੇ ਵਧਾ ਰਿਹਾ ਹੈ। ਭਾਰਤ
ਦੀਆਂ ਸਵਦੇਸ਼ੀ ਰੱਖਿਆ ਸਮਰੱਥਾਵਾਂ ਨੂੰ ਵਧਾਉਣ ਲਈ ਰੱਖਿਆ ਮੰਤਰੀ ਨੇ ਇਹ ਮਹੱਤਵਪੂਰਨ ਕਦਮ ਚੁੱਕੇ
ਹਨ।
Leave a Reply
Your email address will not be published. Required fields are marked *