Create your Account
ਚੰਦ ਪੈਸਿਆ ਲਈ ਇੰਸਟਾਗ੍ਰਾਮ ਸਟਾਰ ਤੋਂ ਬਣਿਆ ਕਾਤਲ

ਚੰਡੀਗੜ੍ਹ : ਸੁਖਪ੍ਰੀਤ ਸਿੰਘ ਉਰਫ਼ ਸੁੱਖ ਰਤੀਆ ਜੋ ਕਿ ਮਸ਼ਹੂਰ ਇੰਸਟਾਗ੍ਰਾਮ Influencer ਹੈ। ਉਸ ਉੱਤੇ ਕਤਲ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਉੱਤੇ ਇਹ ਦੋਸ਼ ਲਗਾਏ ਗਏ ਹਨ ਕਿ ਉਸ ਨੇ ਇਕ ਔਰਤ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ ਹੈ। ਦਸ ਦੇਈਏ ਕਿ ਉਸ ਦੇ ਇੰਸਟਾਗ੍ਰਾਮ 'ਤੇ ਉਸਦੇ 5 ਲੱਖ ਤੋਂ ਵੱਧ ਫਾਲੋਅਰਜ਼ ਹਨ। ਜੋ ਵਿਅਕਤੀ ਸੋਸ਼ਲ ਮੀਡੀਆਂ ‘ਤੇ ਆਪਣੇ ਸਟਾਈਲਿਸ਼ ਕਿਰਦਾਰ ਨਾਲ ਜਾਣਿਆ ਜਾਂਦਾ ਹੈ, ਉਹ ਅਜਿਹੀ ਹਰਕਤ ਕਰੇਗਾ ਕਿਸੇ ਨਾ ਸੋਚਿਆ ਨਹੀਂ ਸੀ। ਹੁਣ ਉਹ Influencer ਨਹੀਂ ਕਾਤਲ ਵਜੋਂ ਜਾਣਿਆ ਜਾ ਰਿਹਾ ਹੈ। ਜਿਵੇਂ ਹੀ ਨੋਇਡਾ STF ਇਸ ਕਤਲ ਦੀ ਜਾਣਕਾਰੀ ਪ੍ਰਾਪਤ ਹੋਈ, ਉਸ ਦੌਰਾਨ ਹੀ ਨੋਇਡਾ STF ਨੇ ਸੁੱਖ ਰਤੀਆ ਨੂੰ ਮੁੰਬਈ ਪੁਲਿਸ ਹਵਾਲੇ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਪਤਾ ਲੱਗਾ ਹੈ ਕਿ ਦੋਸ਼ ਹੈ ਕਿ ਸੁੱਖ ਰਤੀਆ ਨੇ ਆਪਣੇ ਮਾਮੇ ਦੇ ਮੁੰਡੇ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਇਕ ਔਰਤ ਦਾ ਕਤਲ ਕੀਤਾ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਨਵੀਂ ਮੁੰਬਈ ਵਿੱਚ ਇੱਕ ਠੇਕਾ ਲੈਣ ਤੋਂ ਬਾਅਦ ਉਹਨਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ। 18 ਮਈ ਨੂੰ ਦੋਵਾਂ ਭਰਾਵਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਦੋਵਾਂ ਭਰਾਵਾਂ ਖਿਲਾਫ਼ ਸਾਗਰੀ ਨਵੀਂ ਮੁੰਬਈ ਵਿੱਚ ਧਾਰਾ 103(1), 61(2) BNS ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਾਣੋ ਕਿੱਥੋ ਰਹਿਣ ਵਾਲਾ ਮਸ਼ਹੂਰ ਇੰਸਟਾਗ੍ਰਾਮ Influencer
ਸੁੱਖ
ਰਤੀਆ ਹਰਿਆਣਾ ਦੇ ਫਤਿਹਾਬਾਦ ਦੇ ਰਤੀਆ ਕਸਬੇ ਦੇ ਰਹਿਣ ਵਾਲਾ ਹੈ। ਉਸ ਦੀ ਉਮਰ ਮਹਿਜ 24 ਸਾਲ ਹੈ।
ਸੁੱਖ ਰਤੀਆ ਨੇ ਸਿਰਫ਼ 12ਵੀਂ ਤੱਕ ਹੀ ਪੜ੍ਹਾਈ ਕੀਤੀ ਹੈ। ਦੱਸਿਆ ਗਿਆ ਕਿ 2022 ਵਿੱਚ ਸੁੱਖ ਮਾਡਲਿੰਗ
ਕਰਨ ਦੇ ਲਈ ਆਪਣੇ ਮਾਮੇ ਦੇ ਮੁੰਡੇ ਦੇ ਨਾਲ ਮੁੰਬਈ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ
ਮੁਲਾਕਾਤ ਇੱਕ ਔਰਤ ਨਾਲ ਹੋਈ, ਜੋ ਕਿ ਸੈਲੂਨ ਵਿੱਚ ਕੰਮ ਕਰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ
ਸੁੱਖ ਰਤੀਆ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਔਰਤ ਨੇ ਸੁੱਖ ਨੂੰ ਔਰਤ ਦਾ ਕਤਲ
ਕਰਨ ਦੇ ਲਈ 5 ਲੱਖ ਦੀ ਸੁਪਾਰੀ ਦਿੱਤੀ ਸੀ।
ਪਤੀ
ਨੇ ਕਤਲ ਦਾ ਠੇਕਾ ਦਿੱਤਾ ਸੀ
ਇਸ
ਪੂਰੀ ਕਹਾਣੀ ਪਿੱਛੇ ਉਸ ਔਰਤ ਦਾ ਪਤੀ ਸੀ, ਜਿਸ ਨੇ ਸੁੱਖ ਨੂੰ ਕਤਲ ਦਾ ਠੇਕਾ ਦਿੱਤਾ। ਇਸ ਦੇ ਨਾਲ
ਹੀ ਸੁੱਖ ਰਤੀਆ ਨੇ ਕਤਲ ਕਰਨ ਦੇ ਲਈ ਆਨਲਾਈਨ ਚਾਕੂ ਲਿਆ ਸੀ।
Leave a Reply
Your email address will not be published. Required fields are marked *