/uploads/images/ads/adds.jpeg
Breaking News

ਮਾਨ ਸਰਕਾਰ ਨੇ SC ਵਰਗ ਨੂੰ ਕੀਤਾ ਖੁਸ਼, 68 ਕਰੋੜ ਦਾ ਕਰਜ਼ਾ ਮਾਫ਼

top-news
  • 03 Jun, 2025
/uploads/images/ads/adds.jpeg

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਅੱਜ ਦੂਜੇ ਦਿਨ ਵੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈl ਇਸ ਮੀਟਿੰਗ ਵਿੱਚ ਦਲਿਤ ਵਰਗ ਦੇ ਪਰਿਵਾਰਾਂ ਦੇ ਕਰਜ਼ ਮੁਆਫ਼ ਕਰਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਇਸ ਤਹਿਤ 4727 ਦਲਿਤ ਪਰਿਵਾਰਾਂ ਦੇ ਕਰਜ਼ ਜੋ 68 ਕਰੋੜ ਰੁਪਏ ਮਾਫ਼ ਕੀਤੇ ਜਾਣਗੇ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਕਰਜ਼ਾ ਮੁਆਫ਼ੀ ਖ਼ਾਸ ਤੌਰ ‘ਤੇ ਦਲਿਤ ਭਾਈਚਾਰੇ ਵੱਲੋਂ ਲਿਆ ਗਿਆ, ਐਜੂਕੇਸ਼ਨ ਲੋਨ ਅਤੇ ਛੋਟੇ ਵਪਾਰਾਂ ਲਈ ਲਏ ਗਏ ਕਰਜ਼ਿਆਂ ‘ਤੇ ਲਾਗੂ ਹੋਵੇਗੀ।

ਕੈਬਿਨੇਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਵਲੋਂ ਮੀਡੀਆ ਨਾਲ ਜਾਣਕਰੀ ਸਾਂਝੀ ਕਰਦੇ ਹੋਏ ਦੱਸਿਆ ਕਿ 1971 ਤੋਂ ਲੈ ਕੇ ਹੁਣ ਤੱਕ ਸਰਕਾਰ ਨੇ ਦਲਿਤ ਭਾਈਚਾਰੇ ਨੂੰ ਕੁੱਲ 847 ਕਰੋੜ ਰੁਪਏ ਦੇ ਕਰਜ਼ ਮੁਹੱਈਆ ਕਰਵਾਏ ਹਨ, ਜਿਸ ਨਾਲ ਲਗਭਗ 5.41 ਲੱਖ ਲੋਕਾਂ ਨੂੰ ਲਾਭ ਮਿਲਿਆ ਹੈ। ਸਰਕਾਰ ਨੇ ਇਹ ਵੱਡਾ ਫੈਸਲਾ ਬਜਟ ਬਣਾਉਣ ਦੌਰਾਨ ਲਿਆ ਸੀ ਅਤੇ ਇਸ ਨੂੰ ਸਮਾਜਿਕ ਵਾਜਬੀਅਤ ਵਜੋਂ ਦੇਖਿਆ ਗਿਆ ਹੈ, ਨਾ ਕਿ ਕਿਸੇ ਵੋਟ ਬੈਂਕ ਦੇ ਤੌਰ ਤੇ ਦੇਖਿਆ ਗਿਆ। ਇਸ ਕਰਜ਼ ਮੁਆਫੀ ਵਿੱਚ 84% ਕਰਜ਼ ਰੇਟ ਦੀ ਵਾਪਸੀ ਸ਼ਾਮਲ ਹੈ, ਜਿਸ ਵਿੱਚ 30 ਕਰੋੜ ਮੂਲ ਰਕਮ ਅਤੇ 22 ਕਰੋੜ ਵਿਆਜ ਸ਼ਾਮਲ ਹਨ। ਇਹ ਕਰਜ਼ ਲਗਭਗ 20 ਸਾਲਾਂ ਤੋਂ ਚੱਲ ਰਿਹਾ ਸੀ ਅਤੇ ਇਸ ਮੁਆਫੀ ਨਾਲ ਦਲਿਤ ਸਮਾਜ ਨੂੰ ਵੱਡੀ ਰਾਹਤ ਮਿਲੇਗੀ।

/uploads/images/ads/adds.jpeg

Leave a Reply

Your email address will not be published. Required fields are marked *