/uploads/images/ads/adds.jpeg
Breaking News

ਪੰਜਾਬ ਦੇ 3 ਨੌਜਵਾਨ ਨੂੰ ਈਰਾਨ ਤੋਂ ਕੀਤਾ ਸੁਰੱਖਿਅਤ ਰੈਸਕਿਊ, ਜਲਦ ਭਾਰਤ ਆ ਕੇ ਮਿਲਣਗੇ ਆਪਣੇ ਪਰਿਵਾਰ ਨਾਲ

top-news
  • 04 Jun, 2025
/uploads/images/ads/adds.jpeg

ਚੰਡੀਗੜ੍ਹ : ਈਰਾਨ ਵਿੱਚ ਪੰਜਾਬ ਦੇ 3 ਨੌਜਵਾਨ ਅਗਵਾ ਹੋ ਗਏ ਸਨ। ਉੱਥੋ ਦੀ ਪੁਲਿਸ ਵੱਲੋਂ ਪੰਜਾਬ ਦੇ 3 ਨੌਜਵਾਨ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ ਗਿਆ ਹੈ। ਅਗਵਾ ਹੋਏ ਪੰਜਾਬ ਦੇ ਤਿੰਨ ਨੌਜਵਾਨ ਇਕ ਮਹੀਨੇ ਤੋਂ ਅਗਵਾ ਹੋਏ ਸਨ। ਉਹਨਾਂ ਦਾ ਆਪਣੇ ਘਰ ਵਾਲਿਆਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਸੀ। ਜਿਸ ਕਾਰਨ ਵਜੋਂ ਉਹਨਾਂ ਦੇ ਘਰ ਵਾਰੇ ਕਾਫੀ ਪਰੇਸ਼ਾਨ ਸਨ। ਦੱਸ ਦੇਈਏ ਕਿ ਜਿਹਨਾਂ ਨੂੰ ਰੈਸਕਿਊ ਕੀਤਾ ਗਿਆ ਹੈ, ਉਹ ਨੌਜਵਾਨ ਹੁਸ਼ਿਆਰਪੁਰ, ਸੰਗਰੂਰ ਅਤੇ ਨਵਾਂਸ਼ਹਿਰ ਦੇ ਰਹਿਣ ਵਾਲੇ ਹਨ।  

ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਬੱਚਿਆ ਨੂੰ ਡੌਂਕਰਾ ਵੱਲੋਂ ਉਹਨਾਂ ਨੂੰ ਅਗਵਾ ਕੀਤਾ ਗਿਆ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਰਿਹਾਅ ਕਰਨ ਲਈ ਲੱਖਾਂ ਦੇ ਵਿੱਚ ਪੈਸੇ ਮੰਗੇ ਜਾ ਰਹੇ ਸਨ। ਜਿਹਨਾਂ ਨੇ ਅਗਵਾ ਕੀਤਾ ਸੀ ਉਹਨਾਂ ਨੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾ ਨੂੰ Video call ਰਾਹੀ ਦਿਖਾਈ ਕੀ ਉਹਨਾਂ ਦਾ ਹਾਲ ਕੀ ਹੈ। ਨੌਜਵਾਨਾਂ ਨੂੰ ਰੱਸੀਆਂ ਦੇ ਨਾਲ ਬੰਨ੍ਹਿਆ ਹੋਇਆ ਸੀ ਤੇ ਨਾਲ ਹੀ ਉਹਨਾਂ ਦੇ ਸਰੀਰ ਤੇ ਸੱਟਾ ਲੱਗੀਆਂ ਦਿਖਾਈ ਦੇ ਰਹੀਆਂ ਸਨ। ਇਸ ਤੋਂ ਬਾਅਦ ਉਹਨਾਂ ਨੂੰ ਕੋਈ ਵੀ ਕਾਲ ਨਹੀਂ ਆਇਆ।

ਇੱਥੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾ ਨੇ ਭਾਰਤ ਸਰਕਾਰ ਨੂੰ ਇਸ ਦਾ ਗੁਹਾਰ ਲਗਾਈ। ਭਾਰਤ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਈਰਾਨੀ ਸਰਕਾਰ ਨਾਲ ਇਸ ਮੁੱਦੇ ਬਾਬਤ ਗੱਲਬਾਤ ਕੀਤੀ।ਭਾਰਤੀ ਸਰਕਾਰ ਨੇ ਈਰਾਨ ਦੀ ਪੁਲਿਸ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਈਰਾਨ ਪੁਲਿਸ ਨੇ ਨੌਜਵਾਨਾਂ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ।

ਮਾਮਲਾ ਇਹ ਸਾਹਮਣੇ ਆਇਆ ਕਿ ਇਹਨਾਂ ਨੌਜਵਾਨਾਂ ਵੱਲੋਂ ਏਜੰਟ ਰਾਹੀਂ ਆਸਟ੍ਰੇਲੀਆ ਜਾਣਾ ਸੀ। ਏਜੰਟ ਨੇ ਨੌਜਵਾਨਾਂ ਨੂੰ ਈਰਾਨ ਰਾਹੀਂ ਭੇਜਣ ਦਾ ਦਾਵਾ ਕੀਤਾ। ਪਰ ਨੌਜਵਾਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਨਾਲ ਕੀ ਹੋਣ ਵਾਲਾ ਹੈ। ਨੌਜਵਾਨ ਹੁਣ ਈਰਾਨ ਵਿੱਚ ਸੁਰੱਖਿਅਤ ਹਨ ਤੇ ਜਲਦ ਹੀ ਭਾਰਤ ਵਾਪਸ ਭੇਜੇ ਜਾਣਗੇ।

 

 

/uploads/images/ads/adds.jpeg

Leave a Reply

Your email address will not be published. Required fields are marked *