/uploads/images/ads/adds.jpeg
Breaking News

IPL 2025 : ਅੱਜ PBKS ਅਤੇ RCB ਦੀਆਂ ਟੀਮਾਂ ‘ਚ ਹੋਵੇਗਾ ਕੁਆਲੀਫਾਇਰ 1 ਮੈਚ

top-news
  • 29 May, 2025
/uploads/images/ads/adds.jpeg

 ਚੰਡੀਗੜ੍ਹ : IPL ਦੇ 18 ਵੇਂ ਸ਼ੀਜਨ ਦਾ ਅੱਜ ਪਹਿਲਾ ਕੁਆਲੀਫਾਇਰ ਮੈਚ ਖੇਡਿਆ ਜਾਵੇਗਾ, ਇਸ ਮੈਚ ‘ਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ  ਦੀਆਂ ਟੀਮਾਂ ਆਹਮਣੇ-ਸਾਹਮਣੇ ਹੋਣਗੀਆਂ। ਇਹ ਮੈਚ ਅੱਜ ਸ਼ਾਮ 7:30 ਵਜੇ ਪੀਸੀਏ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਸਟੇਡੀਅਮ, ਮੁੱਲਾਂਪੁਰ, ਨਿਊ ਚੰਡੀਗੜ੍ਹ ਵਿਖੇ ਖੇਡਿਆ ਜਾਵੇਗਾ। ਇਹ ਮੈਚ ਬਹੁਤ ਰੋਮਾਂਚਿਕ ਹੋਣ ਵਾਲਾ ਹੈI

ਦੱਸ ਦੇਈਏ ਕਿ ਅੱਜ ਦਾ ਮੈਚ ਜਿੱਤਣ ਵਾਲੀ ਟੀਮ ਸਿੱਧਾ ਫਾਈਨਲ ਲਈ ਕੁਆਲੀਫਾਈ ਹੋਵੇਗੀ, ਜਦੋਂ ਕਿ ਹਾਰਨ ਵਾਲੀ ਟੀਮ ਕੁਆਲੀਫਾਇਰ-2 ਵਿੱਚ ਐਲੀਮੀਨੇਟਰ ਦੇ ਜੇਤੂ ਨਾਲ ਭਿੜੇਗੀ। IPL 2025 ਦੇ ਮੈਚ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਦੋਹਾਂ ਟੀਮਾਂ ਨੇ ਇਸ ਸੀਜ਼ਨ ਵਿੱਚ ਪਹਿਲੀ ਵਾਰ ਪਲੇਆਫ ਮੈਚਾਂ ਵਿੱਚ ਸਾਹਮਣਾ ਕਰਨਾ ਹੈ। ਇਹ ਦੋਵਾਂ ਟੀਮਾਂ ਦੇ ਲਈ ਇੱਕ ਇਤਿਹਾਸਕ ਮੌਕਾ ਹੈ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਇਹਨਾਂ ਦੋਵਾ ਟੀਮਾਂ ਨੇ IPL 'ਚ ਪਲੇਆਫ ਵਿੱਚ ਨਹੀਂ ਖੇਡਿਆ ਹੈ।  ਇਸ ਸੀਜ਼ਨ ਵਿੱਚ ਦੋਵੇਂ ਟੀਮਾਂ ਤੀਜੀ ਵਾਰ ਆਹਮੋ- ਸਾਹਮਣੇ ਹੋਣਗੀਆਂ, ਜਿੱਥੇ ਪਹਿਲਾਂ ਖੇਡੇ ਗਏ ਦੋ ਮੈਚਾਂ ਵਿੱਚ ਦੋਵਾਂ ਨੇ ਇੱਕ-ਇੱਕ ਜਿੱਤ ਹਾਸਲ ਕੀਤੀ ਹੈ। ਇਸ ਮੈਚ ਨੂੰ ਦੇਖਣ ਵਾਲਿਆਂ ਨੂੰ ਇੱਕ ਜ਼ਬਰਦਸਤ ਅਤੇ ਦਿਲਚਸਪ ਮੁਕਾਬਲਾ ਹੋਣ ਦੀ ਉਮੀਦ ਹੈ।

ਦੇਸ਼ ਭਰ ਤੋਂ ਕ੍ਰਿਕਟ ਪ੍ਰੇਮੀ 'ਸਿਟੀ ਬਿਊਟੀਫੁੱਲ' ਵਿੱਚ ਇਕੱਠੇ ਹੋ ਰਹੇ ਹਨ। ਸਟੇਡੀਅਮ ਦੇ ਬਾਹਰ ਟਿਕਟ ਕਾਊਂਟਰਾਂ ਅਤੇ ਟੀਮ ਦੇ ਸਮਾਨ ਦੀਆਂ ਦੁਕਾਨਾਂ 'ਤੇ ਕਾਫੀ ਭੀੜ ਦਿਖਾਈ ਦੇ ਰਹੀ ਹੈ। ਸਟੇਡੀਅਮ ਦੇ ਬਾਹਰ ਪ੍ਰਸ਼ੰਸਕਾਂ ਦੀਆ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਅਤੇ ਪ੍ਰਸ਼ੰਸਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਦੋਵਾਂ ਟੀਮਾਂ ਨੇ ਹੁਣ ਤੱਕ IPL ਦੇ ਸਫ਼ਰ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈI

ਦਸ ਦੇਈਏ ਕਿ ਪੰਜਾਬ ਕਿੰਗਜ਼ ਦੀ ਟੀਮ ਨੇ ਬੀਤੇ ਦਿਨ ਯਾਨੀ ਬੁੱਧਵਾਰ ਨੂੰ ਸਟੇਡੀਅਮ ‘ਚ ਪਹੁੰਚ ਕੇ ਸ਼ਾਮ ਨੂੰ ਅਭਿਆਸ ਕੀਤਾ, ਜਿੱਥੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੇ ਫਲੱਡ ਲਾਈਟਾਂ ਹੇਠ ਪਸੀਨਾ ਵਹਾਇਆ। ਇਸ ਦੌਰਾਨ, ਰਾਇਲ ਚੈਲੇਂਜਰਜ਼ ਬੈਂਗਲੁਰੂ ਬੁੱਧਵਾਰ ਰਾਤ ਨੂੰ ਹੀ ਚੰਡੀਗੜ੍ਹ ਪਹੁੰਚੀ ਹੈ ਤੇ ਉਨ੍ਹਾਂ ਨੂੰ ਅਭਿਆਸ ਕਰਨ ਦਾ ਮੌਕਾ ਨਹੀਂ ਮਿਲਿਆ। ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਇੱਕ ਨਿੱਜੀ ਜਹਾਜ਼ ਰਾਹੀਂ ਸਿੱਧੇ ਹਵਾਈ ਅੱਡੇ ਪਹੁੰਚੇ ਹਨ।

ਹੁਣ ਤੱਕ ਆਈਪੀਐਲ ਦੇ ਇਤਿਹਾਸ ਵਿੱਚ ਪੰਜਾਬ ਅਤੇ ਬੈਂਗਲੁਰੂ  ਵਿਚਾਲੇ 35 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਪੰਜਾਬ 18 ਵਾਰ ਅਤੇ ਬੈਂਗਲੁਰੂ 17 ਵਾਰ ਜੇਤੂ ਰਿਹਾ ਹੈ। ਇਹ ਸਪੱਸ਼ਟ ਹੈ ਕਿ ਦੋਵਾਂ ਟੀਮਾਂ ਵਿਚਾਲੇ ਮੈਚ ਹਮੇਸ਼ਾ  ਰੋਮਾਂਚਿਕ ਹੁੰਦੇ ਹਨ।

ਜੇਕਰ ਇਸ ਸੀਜ਼ਨ ਦੀ ਗੱਲ ਕਰੀਏ ਤਾਂ ਪੰਜਾਬ ਨੇ ਹੁਣ ਤੱਕ IPL ਦੇ 14 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਪੰਜਾਬ ਨੇ ਹੁਣ ਤੱਕ 9 ਮੈਚ ਜਿੱਤੇ ਹਨ ਤੇ 4 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ ਇਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਇਸ ਦੇ ਨਾਲ ਪੰਜਾਬ ਟੇਬਲ ਪੁਆਇੰਟ 'ਤੇ ਪਹਿਲੇ ਨੰਬਰ 'ਤੇ ਕਬਜਾ ਕੀਤਾ ਹੋਇਆ ਹੈ I ਜਦਕਿ ਬੈਂਗਲੁਰੂ ਨੇ 14 ਮੈਚਾਂ ‘ਚੋਂ 9 ਜਿੱਤੇ ਹਨ, 4 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ, ਇਸ ਦੇ ਨਾਲ ਹੀ ਬੈਂਗਲੁਰੂ ਟੇਬਲ ਪੁਆਇੰਟ 'ਤੇ ਦੂਜੇ ਸਥਾਨ 'ਤੇ ਹੈ। 

/uploads/images/ads/adds.jpeg

Leave a Reply

Your email address will not be published. Required fields are marked *