Create your Account
ਚੰਡੀਗੜ੍ਹ ਹਰਿਆਣਾ ਕਾਂਗਰਸ ਦੀ ਮੀਟਿੰਗ ਵਿੱਚ ਪਹੁੰਚੇ ਰਾਹੁਲ ਗਾਂਧੀ

ਚੰਡੀਗੜ੍ਹ- ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਚੰਡੀਗੜ੍ਹ ਏਅਰਪੋਰਟ 'ਤੇ ਪਹੁੰਚੇ। ਉਨ੍ਹਾਂ ਦੇ ਏਅਰਪੋਰਟ ਪੁਹੰਚਣ 'ਤੇ ਕਾਂਗਰਸ ਇੰਚਾਰਜ ਬੀਕੇ ਹਰੀ ਸਿੰਘ, ਸਾਬਕਾ ਸੀਐਮ ਭੂਪੇਂਦਰ ਸਿੰਘ ਹੁੱਡਾ, ਕਾਂਗਰਸ ਦੇ ਸੂਬਾ ਪ੍ਰਧਾਨ ਉਦੈਭਾਨ, ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਅਤੇ ਰਾਜ ਸਭਾ ਮੈਂਬਰ ਰਣਦੀਪ ਸੂਰਜੇਵਾਲਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਹੈI ਦੂਜੇ ਪਾਸੇ, ਰਾਹੁਲ ਗਾਂਧੀ ਦੇ ਆਉਣ ਤੋਂ ਪਹਿਲਾਂ, ਕਾਂਗਰਸ ਦਫ਼ਤਰ ਦੇ ਨੇੜੇ ਖੜ੍ਹੇ ਕਾਂਗਰਸੀ ਵਰਕਰਾਂ ਅਤੇ ਪੁਲਿਸ ਵਿਚਕਾਰ ਝੜਪ ਹੋ ਗਈ।
ਦੱਸ ਦੇਈਏ ਕਿ ਇੱਥੋਂ ਉਹ ਹਰਿਆਣਾ ਕਾਂਗਰਸ ਦਫ਼ਤਰ ਜਾਣਗੇ। ਇੱਥੇ ਉਹ ਸੰਗਠਨ ਦੇ ਵਿਸਥਾਰ ਸਬੰਧੀ ਪਾਰਟੀ ਦੇ 17 ਸੀਨੀਅਰ ਆਗੂਆਂ ਨਾਲ ਮੀਟਿੰਗ ਕਰਨਗੇ। ਇਸ ਦੌਰਾਨ ਰਾਹੁਲ ਗਾਂਧੀ ਸਾਰੀ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ ਅਤੇ ਧੜੇਬੰਦੀ ਖ਼ਤਮ ਕਰਨ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਇੱਕ ਰੋਡਮੈਪ ਦੇਣਗੇ। ਇਸ ਤੋਂ ਇਲਾਵਾ, ਉਹ ਹਰਿਆਣਾ ਵਿੱਚ ਨਿਯੁਕਤ ਸਾਰੇ ਜ਼ਿਲ੍ਹਿਆਂ ਦੇ ਆਬਜ਼ਰਵਰਾਂ ਨਾਲ ਮੁਲਾਕਾਤ ਕਰਕੇ ਫੀਡਬੈਕ ਲੈਣਗੇ। ਕਾਂਗਰਸ ਨੇ ਹਰਿਆਣਾ ਵਿੱਚ ਸੰਗਠਨ ਬਣਾਉਣ ਲਈ 22 ਆਬਜ਼ਰਵਰ ਨਿਯੁਕਤ ਕੀਤੇ ਹਨ।
ਜ਼ਿਕਰਯੋਗ ਹੈ ਕਿ ਕਾਂਗਰਸ 11 ਸਾਲਾਂ ਤੋਂ ਸੂਬੇ ਵਿੱਚ ਆਪਣਾ ਸੰਗਠਨ ਨਹੀਂ ਬਣਾ ਸਕੀ। ਇਸਦਾ ਮੁੱਖ ਕਾਰਨ ਕਾਂਗਰਸ ਦੇ ਸੀਨੀਅਰ ਆਗੂਆਂ ਵਿੱਚ ਧੜੇਬੰਦੀ ਸੀ। ਇਸ ਕਾਰਨ ਪਾਰਟੀ ਨੂੰ 2024 ਵਿੱਚ ਹਰਿਆਣਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਰਾਹੁਲ ਗਾਂਧੀ ਇਸ ਦੌਰੇ ਰਾਹੀਂ ਸੀਨੀਅਰ ਆਗੂਆਂ ਨੂੰ ਧੜੇਬੰਦੀ ਖਤਮ ਕਰਨ ਅਤੇ ਸੰਗਠਨ ਬਣਾਉਣ 'ਤੇ ਧਿਆਨ ਕੇਂਦਰਿਤ ਕਰਨ ਲਈ ਮਨਾ ਸਕਦੇ ਹਨ।
Leave a Reply
Your email address will not be published. Required fields are marked *