Create your Account
ਇਰਾਨ ਨੇ ਇਜ਼ਰਾਈਲ 'ਤੇ ਕੀਤਾ ਹਮਲਾ, ਧਮਾਕਿਆਂ ਨਾਲ ਹਿਲੀਆਂ ਇਮਾਰਤਾਂ

ਮੁਹਾਲੀ - ਇਰਾਨ ਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਦਿਨ ਪ੍ਰਤੀ ਦਿਨ ਤੇਜ਼ ਹੋ ਰਹੀ ਹੈ। ਸ਼ੁੱਕਰਵਾਰ ਰਾਤ ਨੂੰ ਇਰਾਨ ਨੇ ਇਜ਼ਰਾਈਲ 'ਤੇ ਕਈ ਮਿਜ਼ਾਈਲਾਂ ਦਾਗੀਆਂ। ਮੱਧ ਪੂਰਬ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਦੋਵਾਂ ਦੇਸ਼ਾਂ ‘ਚ ਤਣਾਅ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। 20 ਜੂਨ ਦੀ ਰਾਤ ਨੂੰ ਇਰਾਨ ਨੇ ਇਜ਼ਰਾਈਲ ਦੇ ਕੇਂਦਰੀ ਖੇਤਰਾਂ 'ਤੇ ਮਿਜ਼ਾਈਲਾਂ ਦਾਗੀਆਂ।
ਕਈ ਇਲਾਕਿਆਂ ਵਿੱਚ ਜ਼ੋਰਦਾਰ ਧਮਾਕਿਆਂ ਦੀ ਸੁਣਾਈ ਦਿੱਤੇ, ਕਈ ਇਮਾਰਤਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ। ਇਰਾਨ ਦਾ ਕਹਿਣਾ ਹੈ ਕਿ ਜਦ ਤਕ ਇਜ਼ਰਾਈਲ ਹਮਲਾ ਕਰਦਾ ਰਹੇਗਾ ਅਸੀਂ ਵੀ ਨਹੀਂ ਰੁਕਾਂਗੇ ਅਤੇ ਨਾ ਇਸ ਬਾਬਤ ਕੋਈ ਗੱਲ ਕੀਤੀ ਜਾਵੇਗੀ। ਵੱਡੀ ਗਿਣਤੀ ਵਿੱਚ ਭਾਰਤੀ ਤੇ ਅਮਰੀਕੀ ਲੋਕ ਇਰਾਨ ਨੂੰ ਛੱਡ ਚੁੱਕੇ ਹਨ।
ਇਰਾਨ ਦੀ ਇਮਾਰਤ ਦੀ ਚੌਥੀ ਮੰਜ਼ਿਲ ਨੂੰ ਭਾਰੀ ਨੁਕਸਾਨ ਪਹੁੰਚਿਆ। ਇਜ਼ਰਾਈਲੀ ਰੱਖਿਆ ਬਲ ਨੇ ਇਸ ਬਾਬਤ ਕਿਹਾ ਹੈ ਕਿ ਉਹ ਇਰਾਨ ਵਿੱਚ ਹਵਾਈ ਹਮਲੇ ਤੇਜ਼ ਕਰਾਂਗੇ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਯੁੱਧ ਦੇ ਵਿਚਕਾਰ ਅਮਰੀਕਾ ਨੂੰ ਨਿਸ਼ਾਨਾ ਬਣਾਇਆ। ਅਮਰੀਕਾ 'ਤੇ ਕਿਸੇ ਵੀ ਹਾਲਤ ਵਿੱਚ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ।
Leave a Reply
Your email address will not be published. Required fields are marked *