/uploads/images/ads/adds.jpeg
Breaking News

ਪੁਲਿਸ ਅੱਤਿਆਚਾਰਾਂ ਦੇ ਪੀੜ੍ਹਤਾਂ ਨੂੰ ਨਿਆਂ ਦਿਵਾਉਣ ਲਈ ਅਨੁਸੂਚਿਤ ਜਾਤੀਆਂ ਕਮਿਸ਼ਨ ਗੰਭੀਰ ਪਰ ਪੁਲਿਸ ਅਧਿਕਾਰੀ ਨਾਬ਼ਰ

top-news
  • 14 May, 2025
/uploads/images/ads/adds.jpeg

ਚੰਡੀਗੜ੍ਹ 14 ਮਈ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਦੋ ਦਹਾਕਿਆਂ ਤੋਂ ਤੱਤਕਾਲੀ ਐਸ.ਐਸ.ਪੀ. ਰਾਜੀਵ ਅਹੀਰ, ਤੱਤਕਾਲੀ ਡੀ.ਐਸ.ਪੀ. ਤੱਤਕਾਲੀ ਡੀਐਸਪੀ ਗੁਰਜੀਤ ਸਿੰਘ ਰੋਮਾਣਾ, ਸੋ ਕਾਲਡ ਐਸ.ਆਈ./ਐਸ.ਐਚ.ਓ. ਗੁਰਿੰਦਰ ਸਿੰਘ ਬੱਲ, ਸੋ ਕਾਲਡ  ਏ.ਐਸ.ਆਈ. ਰਾਜਵੀਰ ਸਿੰਘ ਖਿਲਾਫ਼ ਐਸ.ਸੀ./ਐਸ.ਟੀ. ਐਕਟ 1989 ਅਧੀਨ ਕਾਰਵਾਈ ਲਈ ਸੰਘਰਸ਼ ਕਰ ਰਹੇ ਪੀੜ੍ਹਤ ਪਰਿਵਾਰਾਂ ਦੀ ਨਿੱਜੀ ਸੁਣਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਦੇ ਮੌਕੇ 'ਤੇ ਹਾਜ਼ਰ ਨੁਮਾਇੰਦੇ ਡੀਐਸਪੀ ਸਬ ਡਵੀਜ਼ਨ ਜਸਜਯੋਤ ਸਿੰਘ ਨੂੰ ਤੁਰੰਤ ਲੋੜੀਂਦੀ ਕਾਨੂੰਨੀ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰੈਸ ਨੂੰ ਜਾਰੀ ਬਿਆਨ ਅਨੁਸਾਰ ਆਪਣੇ ਵਕੀਲ ਦੀ ਹਾਜਰੀ ਵਿੱਚ ਪੀੜ੍ਹਤ ਪਰਿਵਾਰ ਨੇ ਕਮਿਸ਼ਨ ਨੂੰ ਦੱਸਿਆ ਕਿ 21 ਜੁਲਾਈ 2005 ਨੂੰ ਤੱਤਕਾਲੀ ਸੋ ਕਾਲਡ ਐਸ.ਆਈ./ਐਸ.ਐਚ.ਓ. ਗੁਰਿੰਦਰ ਸਿੰਘ ਬੱਲ ਤੇ ਸੋ ਕਾਲਡ  ਏ.ਐਸ.ਆਈ. ਰਾਜਵੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸਾਰੇ ਪਰਿਵਾਰ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਤਸੀਹੇ ਦਿੱਤੇ ਅਤੇ ਧੱਕੇਸ਼ਾਹੀ ਕੀਤੀ ਸੀ। ਉਨ੍ਹਾਂ  ਅੱਗੇ ਦੱਸਿਆ ਕਿ ਫਿਰ ਸਾਜ਼ਿਸ਼ਨ ਅੱਤਿਆਚਾਰਾਂ ਨੂੰ ਲਕੋਣ ਲਈ ਝੂਠੇ ਗਵਾਹ ਤੇ ਫਰਜ਼ੀ ਰਿਕਾਰਡ ਬਣਾ ਕੇ ਝੂਠੇ 22 ਜੁਲਾਈ 2005 ਵਿੱਚ ਫਰਜ਼ੀ ਗ੍ਰਿਫਤਾਰੀ ਦਿਖਾਕੇ ਜੇਲ਼ ਭੇਜ ਦਿੱਤਾ ਸੀ। ਪੀੜ੍ਹਤਾ ਨੇ ਦੱਸਿਆ ਕਿ ਉਹ ਪਹਿਲੇ ਦਿਨ ਤੋਂ ਹੀ ਲਿਖਤੀ ਸ਼ਿਕਾਇਤਾਂ ਦਿੰਦੀ ਆ ਰਹੀ ਹੈ ਅਤੇ ਏ.ਡੀ.ਜੀ.ਪੀ (ਇੰਟੈਲੀਜ਼ੈਸ) ਅਤੇ ਡੀ.ਜੀ.ਪੀ. (ਮਨੁੱਖੀ ਅਧਿਕਾਰ) ਦੀਆਂ ਜਾਂਚ-ਪੜਤਾਲਾਂ ਵਿੱਚ ਨਜਾਇਜ ਹਿਰਾਸਤ ਤੇ ਅਤਿਆਚਾਰਾਂ ਦੇ ਦੋਸ਼ ਸਿੱਧ ਹੋ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਨਹੀਂ ਕੀਤਾ ਜਾ ਰਿਹਾ ਜਦਕਿ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ"ਕੌਗਨੀਜ਼ੇਬਲ਼ ਦੋਸ਼ਾਂ" ਵਿੱਚ ਤੁਰੰਤ ਮੁਕੱਦਮਾ ਦਰਜ ਕਰਨਾ ਹੁੰਦਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਭਾਵੇਂ ਪੁਲਿਸ ਅਧਿਕਾਰੀ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਕਮਿਸ਼ਨ 'ਤੇ ਭਰੋਸਾ ਹੈ ਨਿਆਂ ਜਰੂਰ ਮਿਲੇਗਾ। ਵਜ੍ਹਾ ਰੰਜਿਸ਼ ਦਾ ਜ਼ਿਕਰ ਕਰਦਿਆਂ ਪੀੜ੍ਹਤਾ ਮਨਪ੍ਰੀਤ ਕੌਰ ਨੇ ਦੱਸਿਆ ਕਿ ਸਾਲ 2004-05 ਵਿੱਚ ਨਾਂ ਥਾਣਾ ਸਿਟੀ ਜਗਰਾਓਂ ਹੋਂਦ ਵਿੱਚ ਸੀ ਅਤੇ ਨਾਂ ਹੀ ਗੁਰਿੰਦਰ ਸਿੰਘ ਬੱਲ ਸਬ-ਇੰਸਪੈਕਟਰ ਸੀ ਸਗੋਂ ਉਹ ਸਹਾਇਕ ਸਬ-ਇੰਸਪੈਕਟਰ ਸੀ ਅਤੇ ਥਾਣਾ ਸਿਟੀ ਜਗਰਾਓਂ 2010 ਵਿੱਚ ਬਣਿਆ ਸੀ ਪਰ ਫਿਰ ਵੀ 2004-05 ਵਿੱਚ ਗੁਰਿੰਦਰ ਸਿੰਘ ਬੱਲ ਮੌਕੇ ਦੇ ਜ਼ਿਲ੍ਹਾ ਪੁਲਿਸ ਮੁਖੀ ਰਾਜੀਵ ਆਹੀਰ ਦੀ ਮਿਲੀਭੁਗਤ ਨਾਲ ਨਿਯਮਾਂ ਦੇ ਵਿਰੁੱਧ ਥਾਣਾਮੁਖੀ ਲੱਗਿਆ ਰਿਹਾ। ਉਸ ਵਲੋਂ ਕਥਿਤ ਐਸ.ਐਚ.ਓ. ਤੇ ਐਸ.ਐਸ.ਪੀ. ਦੇ ਕਾਲੇ ਕਾਰਨਾਮਿਆਂ 'ਤੇ ਉਂਗਲ ਚੁੱਕਣਾ ਹੀ ਅੱਤਿਆਚਾਰਾਂ ਦਾ ਕਾਰਨ ਬਣਿਆ ਹੈ।

/uploads/images/ads/adds.jpeg

Leave a Reply

Your email address will not be published. Required fields are marked *