/uploads/images/ads/adds.jpeg
Breaking News

ਪਾਕਿਸਤਾਨ ਦੀ ਕਰਾਚੀ ਜੇਲ੍ਹ ਤੋਂ ਫਰਾਰ ਹੋਏ 216 ਕੈਦੀ

top-news
  • 03 Jun, 2025
/uploads/images/ads/adds.jpeg

;ਚੰਡੀਗੜ੍ਹ : ਪਾਕਿਸਤਾਨ ਦੇ ਕਰਾਚੀ ਦੀ ਉੱਚ-ਸੁਰੱਖਿਆ ਵਾਲੀ ਮਲੀਰ ਜੇਲ੍ਹ ਵਿੱਚੋਂ ਸੋਮਵਾਰ ਰਾਤ ਨੂੰ ਭੂਚਾਲ ਕਾਰਨ ਪੈਦਾ ਹੋਈ ਹਫੜਾ-ਦਫੜੀ ਤੋਂ ਬਾਅਦ 216 ਕੈਦੀ ਫਰਾਰ ਹੋ ਗਏ। ਜੇਲ੍ਹ ਪ੍ਰਸ਼ਾਸਨ ਦੇ ਅਨੁਸਾਰ, ਕਰਾਚੀ ਵਿੱਚ ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਕੈਦੀਆਂ ਨੂੰ ਬੈਰਕਾਂ ਤੋਂ ਬਾਹਰ ਕੱਢਿਆ ਗਿਆ ਸੀ। ਕੈਦੀ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਮੁੱਖ ਗੇਟ ਤੋਂ ਫਰਾਰ ਹੋ ਗਏ। ਇਨ੍ਹਾਂ ਵਿੱਚੋਂ ਕਰੀਬ 80 ਕੈਦੀਆਂ ਨੂੰ ਮੁੜ ਕਾਬੂ ਕਰ ਲਿਆ ਗਿਆ ਹੈ, ਜਦੋਂ ਕਿ 135 ਕੈਦੀ ਅਜੇ ਵੀ ਫਰਾਰ ਹਨ। ਜੇਲ੍ਹ ਸੁਪਰਡੈਂਟ ਅਰਸ਼ਦ ਸ਼ਾਹ ਨੇ ਮੰਗਲਵਾਰ ਸਵੇਰੇ ਇਸਦੀ ਪੁਸ਼ਟੀ ਕੀਤੀ ਹੈ।
ਇਸ ਤੋਂ ਪਹਿਲਾਂ, ਕਈ ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਕੈਦੀ ਜੇਲ੍ਹ ਕੰਧ ਤੋੜ ਕੇ ਫਰਾਰ ਹੋ ਗਏ ਸਨ। ਇਸ ਨੂੰ ਲੈ ਕੇ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜੇਲ੍ਹ ਦੀ ਕੋਈ ਵੀਂ ਕੰਧ ਨਹੀਂ ਟੁੱਟੀ; ਭਗਦੜ ਦੌਰਾਨ ਸਾਰੇ ਕੈਦੀ ਮੁੱਖ ਗੇਟ ਤੋਂ ਫ਼ਰਾਰ ਹੋਏ ਹਨ।  ਜੇਲ੍ਹ ਪ੍ਰਸ਼ਾਸਨ ਅਨੁਸਾਰ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਇਸ ਕਾਰਵਾਈ ਵਿੱਚ ਸਪੈਸ਼ਲ ਸਿਕਿਓਰਿਟੀ ਯੂਨਿਟ (SSU), ਰੈਪਿਡ ਰਿਸਪਾਂਸ ਫੋਰਸ (RRF), ਰੇਂਜਰਸ ਅਤੇ ਫਰੰਟੀਅਰ ਕੋਰ (FC) ਦੀਆਂ ਟੀਮਾਂ ਮਿਲ ਕੇ ਕੰਮ ਕਰ ਰਹੀਆਂ ਹਨ।
ਘਟਨਾ ਤੋਂ ਤੁਰੰਤ ਬਾਅਦ, ਰੇਂਜਰਾਂ ਅਤੇ ਐਫਸੀ ਨੇ ਜੇਲ੍ਹ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ। ਆਈਜੀ ਜੇਲ੍ਹ, ਡੀਆਈਜੀ ਜੇਲ੍ਹ ਅਤੇ ਜੇਲ੍ਹ ਮੰਤਰੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਘਟਨਾ ਵਿੱਚ ਇੱਕ ਕੈਦੀ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ 4 ਸੁਰੱਖਿਆ ਕਰਮਚਾਰੀ ਵੀਂ ਜ਼ਖਮੀ ਹੋਏ ਹਨ। ਗ੍ਰਹਿ ਮੰਤਰੀ(Ziaul Hasan Lanjar) ਨੇ ਕਿਹਾ ਹੈ ਕਿ ਇਸ ਘਟਨਾ ਦਾ ਕਾਰਨ ਪ੍ਰਸ਼ਾਸਕੀ ਲਾਪਰਵਾਹੀ ਵੀ ਹੋ ਸਕਦੀ ਹੈ। ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੂੰ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਗ੍ਰਹਿ ਮੰਤਰੀ ਨੂੰ ਜੇਲ੍ਹ ਜਾਣ ਅਤੇ ਸਥਿਤੀ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ। ਸਿੰਧ ਦੇ ਗਵਰਨਰ ਕਾਮਰਾਨ ਟੇਸੋਰੀ ਨੇ ਵੀ ਇਸ ਘਟਨਾ ਦਾ ਨੋਟਿਸ ਲਿਆ ਅਤੇ ਗ੍ਰਹਿ ਮੰਤਰੀ ਅਤੇ ਆਈਜੀ ਸਿੰਧ ਪੁਲਿਸ ਨੂੰ ਸਾਰੇ ਕੈਦੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਕਿਹਾ।
ਜੇਲ੍ਹ ਮੰਤਰੀ ਨੇ ਕਿਹਾ ਕਿ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਸੁਰੱਖਿਆ ਕਾਰਨਾਂ ਕਰਕੇ, ਚੈੱਕ ਪੋਸਟਾਂ ਅਤੇ ਨਿਗਰਾਨੀ ਸਖ਼ਤੀ ਨਾਲ ਰੱਖੀ ਜਾ ਰਹੀ ਹੈ।

/uploads/images/ads/adds.jpeg

Leave a Reply

Your email address will not be published. Required fields are marked *