Create your Account
Hina ਤੇ Dipika ਤੋਂ ਬਾਅਦ ਹੁਣ ਅਭਿਨੇਤਰੀ ਤੇ ਨਿਰਦੇਸ਼ਕ ਤਨਿਸ਼ਠਾ ਚੈਟਰਜੀ ਨੂੰ ਹੋਇਆ ਕੈਂਸਰ

ਮੋਹਾਲੀ : ਤਨਿਸ਼ਠਾ ਚੈਟਰਜੀ ਹਾਲੀਵੁੱਡ ਤੇ ਬਾਲੀਵੁੱਡ ਵਿੱਚ ਅਭਿਨੇਤਰੀ ਅਤੇ ਨਿਰਦੇਸ਼ਕ ਰਹਿ ਚੁੱਕੀ ਹੈ। ਆਪਣੇ ਕਰਿਅਰ ‘ਚ ਸਫਲ ਅਭਿਨੇਤਰੀ ਇਹਨਾਂ ਦਿਨਾਂ ‘ਚ ਬਹੁਤ ਪਰੇਸ਼ਾਨ ਹੈ। ਤਨਿਸ਼ਠਾ ਚੈਟਰਜੀ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਹੈ। ਤਨਿਸ਼ਠਾ ਨੂੰ 4 ਸਟੇਜ ਬ੍ਰੈਸਟ ਕੈਂਸਰ ਹੈ,ਅਭਿਨੇਤਰੀ ਨੇ ਆਪ ਇਸ ਬਾਬਤ ਜਾਣਕਾਰੀ ਦਿੱਤੀ, ਉਹਨਾਂ ਨੇ ਕਿਹਾ ਕਿ ਮੈਨੂੰ 4 ਮਹੀਨੇ ਪਹਿਲਾਂ ਪਤਾ ਲਗਾ ਕਿ ਮੈਂ ਇਸ ਬਿਮਾਰੀ ਨਾਲ ਜੂਝ ਰਹੀ ਹਾਂ।
ਤਨਿਸ਼ਠਾ ਚੈਟਰਜੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਤਨਿਸ਼ਠਾ ਇਕੱਲੀ ਮਾਂ ਹੈ। ਜਦ ਉਸ ਨੂੰ ਆਪਣੀ
ਇਸ ਬਿਮਾਰੀ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਨਿਰਾਸ਼ ਹੋਈ। ਉਸ ਨੂੰ ਆਪਣੀ ਇਕਲੌਤੀ 9 ਸਾਲਾਂ ਧੀ
ਦੀ ਬਹੁਤ ਫਿਕਰ ਹੋ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਵੀ ਕੈਂਸਰ ਦੀ ਬਿਮਾਰੀ ਨਾਲ ਪੀੜਤ
ਸਨ।

4 ਸਟੇਜ ਬ੍ਰੈਸਟ ਕੈਂਸਰ
ਤਨਿਸ਼ਠਾ ਚੈਟਰਜੀ 4 ਸਟੇਜ ਬ੍ਰੈਸਟ ਕੈਂਸਰ ਤੋਂ ਪੀੜਤ ਹੈ। ਉਨ੍ਹਾਂ ਨੇ ਦੱਸਿਆ ਸੀ ਕਿ ਲਗਭਗ 1 ਸਾਲ ਪਹਿਲਾਂ ਕੈਂਸਰ ਦੀ ਬਿਮਾਰੀ ਕਾਰਨ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਫਿਲਹਾਲ ਉਹ ਇਸ ਦੁੱਖ ਨੂੰ ਹਾਲੇ ਭੁੱਲ ਵੀ ਨਹੀਂ ਸਕੀ ਸੀ ਕਿ ਉਸ ਨੂੰ ਆਪਣੀ ਬਿਮਾਰੀ ਦਾ ਪਤਾ ਲੱਗਾ। ਇਸ ਬਿਮਾਰੀ ਨੇ ਉਸ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ।

ਧੀ ਨੂੰ ਆਪਣੇ ਤੋਂ ਕੀਤਾ ਦੂਰ
ਤਨਿਸ਼ਠਾ ਚੈਟਰਜੀ ਬਹੁਤ ਮਜ਼ਬੂਤ ਔਰਤ ਹੈ, ਜਿਸ
ਨੇ ਆਪਣੀ ਜ਼ਿੰਦਗੀ ‘ਚ
ਕਾਫੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਹੁਣ ਵੀ ਕਰ ਰਹੀ ਹੈ। ਤਨਿਸ਼ਠਾ ਨੇ ਆਪਣੀ 9 ਸਾਲ ਦੀ ਧੀ
ਨੂੰ ਅਮਰੀਕਾ ਭੇਜ ਦਿੱਤਾ, ਉਸ ਨੇ ਕਿਹਾ ਮੈਂ ਨਹੀਂ ਚਾਹੁੰਦੀ ਕਿ ਮੇਰੀ ਧੀ ਮੈਨੂੰ ਇਸ ਹਾਲ ‘ਚ ਦੇਖੇ ਅਤੇ ਦੁੱਖੀ ਹੋਵੇ। ਇਸ ਕਾਰਨ ਉਸ ਨੂੰ
ਅਮਰੀਕਾ ਭੇਜਣਾ ਮੇਰਾ ਸਭ ਤੋਂ ਔਖਾ ਫ਼ੈਸਲਾ ਸੀ। ਤਨਿਸ਼ਠਾ ਦੀ ਧੀ ਵੀ ਆਪਣੀ ਮਾਂ ਨੂੰ ਛੱਡ ਕੇ ਅਮਰੀਕਾ
ਨਹੀਂ ਜਾਣਾ ਚਾਹੁੰਦੀ ਸੀ, ਪਰ ਤਨਿਸ਼ਠਾ ਚਾਹੁੰਦੀ ਹੈ ਕਿ ਉਸ ਦੀ ਧੀ ਨੂੰ ਹਰ ਤਰ੍ਹਾ ਦੀ ਖੁਸ਼ੀ
ਮਿਲੀ ਤੇ ਉਹ ਹਰ ਦੁੱਖ ਤੋਂ ਦੂਰ ਰਹੇ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ
ਮੈਂ ਜਲਦ ਠੀਕ ਹੋ ਜਾਵਾਂਗੀ। ਉਹਨਾਂ ਨੇ ਕਿਹਾ ਕਿ ਮੈਂ ਪਹਿਲਾ ਬਿਲਕੁੱਲ ਫਿੱਟ ਸੀ, ਇਸ ਤੋਂ
ਪਹਿਲਾਂ ਮੈਨੂੰ ਕੋਈ ਵੀ ਬਿਮਾਰੀ ਨਹੀਂ ਸੀ, ਜਦ ਕੁਝ ਸਮੱਸਿਆ ਦਿਖਾਈ ਦੇਣ ਲੱਗੀਆਂ ਫਿਰ ਜਦੋਂ ਮੈਂ
ਟੈਸਟ ਕਰਵੇ ਤਾਂ ਪਤਾ ਲੱਗਾ ਕਿ ਮੈਨੂੰ 4 ਸਟੇਜ ਬ੍ਰੈਸਟ ਕੈਂਸਰ ਹੈ। ਇਸ ਲਈ ਮੈਂ ਸਾਰੇ
ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਸਭ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ
ਸਮੇਂ-ਸਮੇਂ ਦੌਰਾਨ ਡਾਕਟਰੀ ਚੈੱਕ-ਅੱਪ ਕਰਵਾਉਂਦੇ ਰਹਿਣਾ ਚਾਹੀਦਾ
ਹੈ।

Leave a Reply
Your email address will not be published. Required fields are marked *