Create your Account
Adv. ਪਰਮਿੰਦਰ ਸਿੰਘ ਢੀਂਗਰਾ ਦਾ ਦਿਨ ਦਿਹਾੜੇ ਹੋਇਆ ਕਤਲ

ਚੰਡੀਗੜ੍ਹ
: ਜਲੰਧਰ ਵਿੱਚ ਦਿਨ ਦਿਹਾੜੇ Advocate ਪਰਮਿੰਦਰ ਸਿੰਘ ਢੀਂਗਰਾ ਦਾ ਕਤਲ ਕਰ ਦਿੱਤਾ
ਗਿਆ। ਦਿਨ ਦਿਹਾੜੇ ਕਤਲ ਅੱਜ ਦੇ ਦੌਰ ਵਿੱਚ ਆਮ ਹੀ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ Advocate ਪਰਮਿੰਦਰ ਸਿੰਘ ਢੀਂਗਰਾ ਜੋ ਕਿ ਸਿੱਖ
ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਹਨ ਉਹਨਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਹਨਾਂ ਦਾ
ਇਹ ਕਤਲ ਭੇਦ ਭਰੇ ਹਲਾਤਾ ਵਿੱਚ ਹੋਇਆ ਹੈ।
ਜਿਵੇਂ
ਹੀ ਇਲਾਕੇ ਦੀ ਪੁਲਿਸ ਨੂੰ ਇਸ ਬਾਬਤ ਜਾਣਕਾਰੀ ਪ੍ਰਾਪਤ ਹੋਈ, ਉਵੇਂ ਹੀ ਪੁਲਿਸ ਵਾਰਦਾਤ ਦੀ ਥਾਂ ‘ਤੇ ਪਹੁੰਚ ਗਈ। ਸ਼ੱਕੀ ਹਾਲਾਤਾਂ ਵਿੱਚ ਉਹਨਾਂ
ਦਾ ਕਤਲ ਹੋਇਆ। ਜਦ ਪਰਮਿੰਦਰ ਸਿੰਘ ਢੀਂਗਰਾ ਦੇ ਕਤਲ ਦਾ ਪਤਾ ਲੱਗਾ ਤਾਂ ਫੈਡਰੇਸ਼ਨ ਦੇ ਆਗੂ ਉਹਨਾਂ
ਦੇ ਘਰ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਫੋਰੈਂਸਿਕ ਟੀਮਾਂ ਵੱਲੋਂ ਸੁਰਾਗ ਲਏ ਜਾ ਰਹੇ
ਹਨ। ਇਸ ਦੇ ਨਾਲ ਹੀ ਪੁਲਿਸ ਨੇ ਪਰਮਿੰਦਰ ਸਿੰਘ ਢੀਂਗਰਾ ਘਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ
ਹੈ।
Leave a Reply
Your email address will not be published. Required fields are marked *