Create your Account
ਕਿਵੇਂ ਬਣੇਗਾ ਡੇਅ ਟੂ ਡੇਅ ਨਿਊਜ਼, ਨਿਰਪੱਖ ਤੇ ਬੁਲੰਦ ਆਵਾਜ਼...

ਚੰਡੀਗੜ੍ਹ: ਸਮਾਜ, ਸਿਸਟਮ ਅਤੇ ਸਿਆਸਤ 'ਤੇ ਸਵਾਲ ਖੜੇ ਕਰਨ ਵਾਲਾ ਮੀਡੀਆ ਮੌਜ਼ੂਦਾ ਦੌਰ ਚ ਆਪ ਹੀ ਸਵਾਲਾਂ ਦੇ ਘੇਰੇ ਚ ਏ।
ਮੀਡੀਆ ਇੰਟਰਨੈਸ਼ਨਲ ਹੋਵੇ ਨੈਸ਼ਨਲ ਹੋਵੇ ਜਾਂ ਫਿਰ ਸਟੇਟ ਦਾ ਉਸ ਉੱਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲੱਗਦੇ ਨੇ। ਆਮ ਲੋਕਾਂ ਦਾ ਤਾਂ ਇਹ ਵੀ ਕਹਿਣਾ ਕਿ 90 ਫੀਸਦੀ ਮੀਡੀਆ ਵਿਕਾਊ ਹੈ।
ਜਿਸ ਕਾਰਨ ਇਸ ਦੌਰ ਚ ਨਿਰਪੱਖਤਾ ਨਾਲ ਪੱਤਰਕਾਰਤਾ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ।
ਪੰਜਾਬ ਚ ਸ਼ੁਰੂ ਹੋਈ ਪੱਤਰਕਾਰਤਾ ਦੀ ਜੇ ਗੱਲ ਕੀਤੀ ਜਾਵੇ ਤਾਂ ਇਸ ਦਾ ਸਬੰਧ ਆਜ਼ਾਦੀ ਘੁਲਾਟੀਆਂ ਨਾਲ ਜੁੜਦਾ ਹੈ। ਦੇਸ਼ ਦੀ ਆਜ਼ਾਦੀ ਦੀ ਅਵਾਜ਼ ਬੁਲੰਦ ਕਰਨ ਲਈ ਮੀਡੀਆ ਨੂੰ ਹੋਂਦ ਚ ਲਿਆਂਦਾ ਗਿਆ ਸੀ ਅਤੇ ਲੰਮਾ ਸਮਾਂ ਮੀਡੀਆ ਆਪਣੀ ਜ਼ਿੰਮੇਵਾਰੀ ਵੀ ਸਹੀ ਤਰੀਕੇ ਨਾਲ ਨਿਭਾਉਂਦਾ ਰਿਹਾ
ਪਰ ਜਦੋਂ ਤੋਂ ਰਾਜਨੀਤਿਕ ਪਾਰਟੀਆਂ ਨੇ ਚੋਣਾਂ ਨੂੰ ਚੋਣ ਮੈਨੇਜਮੈਂਟ ਤਹਿਤ ਲੈਣਾ ਸ਼ੁਰੂ ਕਰ ਦਿੱਤਾ ਤਾਂ ਮੀਡੀਆ ਨੂੰ ਵੀ ਕਾਬੂ ਕਰ ਲਿਆ ਗਿਆ। ਇਸੇ ਕਾਰਨ ਹੁਣ ਲੋਕੀ ਸੋਸ਼ਲ ਮੀਡੀਆ ਉੱਤੇ ਕੁੱਝ ਦਲੇਰ ਪੱਤਰਕਾਰਾਂ ਦੀਆਂ ਖਬਰਾਂ ਪੜ੍ਹਕੇ- ਸੁਣਕੇ ਨਿਰਪੱਖ ਪੱਤਰਕਾਰਤਾ ਵਾਲਾ ਸਕੂਨ ਹਾਸਲ ਕਰਦੇ ਹਨ। ਅਜਿਹੇ ਦੌਰ ਚ ਅਸੀਂ ਡੇਅ ਟੂ ਡੇਅ ਨਿਊਜ਼ ਚਲਾਉਣ ਦਾ ਉਪਰਾਲਾ ਕੀਤਾ ਹੈ। ਹਾਲ ਦੀ ਘੜੀ ਅਸੀਂ ਸੋਸ਼ਲ ਮੀਡੀਆ ਉੱਤੇ ਨਿਰਪੱਖ ਪੱਤਰਕਾਰਤਾ ਕਰਾਂਗੇ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਮੀਡੀਆ ਸਾਧਨਾਂ ਰਾਹੀਂ ਸਹੀ ਪੱਤਰਕਾਰੀ ਕਰਨ ਦਾ ਵਿਸ਼ਵਾਸ ਵੀ ਦਵਾਉਂਦੇ ਹਾਂ।
ਕਿਉਂ ਕਿ ਅਸੀਂ ਜਾਣਦੇ ਹਾਂ ਕਿ ਪੱਤਰਕਾਰੀ ਦਾ ਪਹਿਲਾਂ ਫਰਜ਼ ਸਿਸਟਮ, ਸਮਾਜ ਅਤੇ ਸਿਆਸਤ ਦੇ ਬੁਰੇ ਅਤੇ ਚੰਗੇ ਪੱਖਾਂ ਨੂੰ ਉਜਾਗਰ ਕਰਨਾ ਤਾਂ ਕਿ ਆਮ ਲੋਕਾਂ ਨੂੰ ਇਨਸਾਫ਼ ਅਤੇ ਸਹੀ ਸਹੂਲਤਾਂ ਮਿਲਦੀਆਂ ਰਹਿਣ। ਪਰ ਹੁਣ ਵਧੇਰੇ ਮੀਡੀਆ ਅਦਾਰਿਆਂ ਨੂੰ ਸਰਕਾਰਾਂ ਨੇ ਆਪਣੇ ਪ੍ਰਚਾਰ ਦੇ ਸਾਧਨ ਤੱਕ ਸੀਮਤ ਕਰ ਲਿਆ ਹੈ। ਮੋਟੀਆਂ ਰਕਮਾਂ ਵਾਲੀ ਇਸ਼ਤਿਆਰਬਾਜ਼ੀ ਕਾਰਨ ਸਹਿਜੇ ਹੀ ਬਹੁਤਾ ਮੀਡੀਆ ਸਰਕਾਰਾਂ ਦੇ ਕਾਬੂ ਚ ਆ ਗਿਆ ਹੈ ਜਦਕਿ ਇਸ਼ਤਿਹਾਰਾਂ ਉੱਤੇ ਪਬਲਿਕ ਦਾ ਪੈਸਾ ਹੀ ਖ਼ਰਚ ਕੀਤਾ ਜਾਂਦਾ ਹੈ।
ਜਿੰਨ੍ਹਾਂ ਅਦਾਰਿਆਂ ਨੇ ਜਨ ਹਿੱਤ ਚ ਆਪਣੀ ਜ਼ਿੰਮੇਵਾਰੀ ਨਿਭਾਉਣੀ ਸੀ ਉਹ ਆਪਣੀ ਅਸਲ ਜ਼ਿੰਮੇਵਾਰੀ ਭੁੱਲਕੇ ਸਰਕਾਰਾਂ ਦੇ ਪ੍ਰਚਾਰ ਦਾ ਸਾਧਨ ਬਣ ਗਏ ਹਨ । ਇਸ ਮਾਹੌਲ ਵਿੱਚ ਸਹੀ ਅਤੇ ਉਸਾਰੂ ਸੋਚ ਵਾਲੀ ਪੱਤਰਕਾਰਤਾ ਦੀ ਜਰੂਰਤ ਹੈ। ਸਾਡਾ ਵਾਅਦਾ ਹੈ ਕਿ ਅਸੀਂ ਇਹ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਂਦੇ ਰਹਾਂਗੇ , ਸਾਡਾ ਕੋਈ ਵੀ ਪੱਤਰਕਾਰ ਕਿਸੇ ਨੂੰ ਵੀ ਬਲੈਕਮੇਲ ਨਹੀਂ ਕਰੇਗਾ । ਇਸ ਤੋਂ ਇਲਾਵਾ ਸਾਡਾ ਚੈਨਲ ਦੱਬੇ ਕੁਚਲੇ ਲੋਕਾਂ ਤੇ ਜਮੀਨ ਨਾਲ ਜੁੜੇ ਲੋਕਾਂ ਨੂੰ ਤਰਹੀਜ 'ਤੇ ਰੱਖੇਗਾ।ਅਸੀਂ ਹਰ ਖ਼ਬਰ ਸਹੀ ਤੱਥਾਂ ਦੇ ਅਧਾਰ ਤੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਸਾਰੇ ਪੱਖ ,ਆਪਣੇ ਮੀਡੀਆ ਅਦਾਰੇ ਰਾਹੀਂ ਉਜਾਗਰ ਕੀਤੇ ਜਾਣਗੇ। ਲੋਕਾਂ ਨੂੰ ਪਖੰਡ ਨਾਲ ਠੰਗਣ ਵਾਲੇ ਬਾਬਿਆਂ ਅਤੇ ਤਾਂਤਰਿਕਾਂ ਦਾ ਵੀ ਕੀਤਾ ਜਾਵੇਗਾ ਪਰਦਾਫਾਸ਼...
ਅਸੀਂ ਆਪਣੇ ਇਸ ਅਦਾਰੇ ਰਾਹੀਂ ਉਸ ਵਰਗ ਦੀ ਆਵਾਜ਼ ਵੀ ਬਣਾਂਗੇ ਜੋ ਹਮੇਸ਼ਾ ਸਮਾਜ ਅਤੇ ਸਰਕਾਰਾਂ ਨੇ ਲਾਂਭੇ ਕੀਤਾ ਹੋਇਆ ਹੈ। ਗਰੀਬੀ ਚੋਂ ਲੰਘ ਰਹੇ ਬੱਚਿਆਂ ਅਤੇ ਵਿਸ਼ੇਸ਼ ਬੱਚਿਆਂ ਨੂੰ ਮੀਡੀਆ ਰਾਹੀਂ ਚੰਗੇ ਮੌਕੇ ਦਿੱਤੇ ਜਾਣਗੇ ਤਾਂ ਕਿ ਉਹਨਾਂ ਦੀ ਤਰੱਕੀ 'ਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ। ਇਨ੍ਹਾਂ ਬੱਚਿਆਂ ਦੀਆਂ ਵਿਸ਼ੇਸ਼ ਰੂਚੀਆਂ ਵਿਕਸਿਤ ਕਰਨ ਅਤੇ ਵਧੀਆ ਪੜ੍ਹਾਈ ਲਈ ਇਸ ਅਦਾਰੇ ਵਲੋਂ ਵਿੱਤੀ ਮੱਦਦ ਵੀ ਕੀਤੀ ਜਾਵੇਗੀ।
ਸੋ ਉਮੀਦ ਹੈ ਕਿ ਪੰਜਾਬ ਦਾ ਭਲਾ ਚਾਹੁਣ ਵਾਲੇ ਲੋਕ ਇਸ ਅਦਾਰੇ ਨੂੰ ਆਪਣਾ ਭਰਪੂਰ ਹੁੰਗਾਰਾ ਦੇਣਗੇ।
Leave a Reply
Your email address will not be published. Required fields are marked *