/uploads/images/ads/adds.jpeg
Breaking News

ਸੈਪਟਿਕ ਟੈਂਕ ‘ਚ ਸੋਨਾ ਇੱਕਠਾ ਕਰਨ ਗਏ ਮਜ਼ਦੂਰਾਂ ਦੀ ਮੌਤ

top-news
  • 27 May, 2025
/uploads/images/ads/adds.jpeg

ਚੰਡੀਗੜ੍ਹ : ਰਾਜਧਾਨੀ ਜੈਪੁਰ ਚ ਸੋਮਵਾਰ ਦੇ ਦਿਨ ਇਕ ਵੱਡਾ ਹਾਦਸਾ ਵਾਪਰਿਆ। ਜੈਪੁਰ ਦੇ ਸੀਤਾਪੁਰਾ ਦੇ ਜਿਊਲਰੀ ਮਾਰਕੀਟ ਵਿੱਚ ਵੱਡਾ ਹਾਦਸਾ ਹੋਇਆ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ ਗਹਿਣਿਆਂ ਦੀ ਫੈਕਟਰੀ ਵਿੱਚ 6 ਮਜ਼ਦੂਰ ਸੈਪਟਿਕ ਟੈਂਕ ਦੀ ਸਫਾਈ ਕਰ ਰਹੇ ਸਨ। ਜਿਸ ਦੌਰਾਨ ਉਹਨਾਂ ਦਾ ਸਫਾਈ ਕਰਦੇ ਹੋਏ ਜ਼ਹਿਰੀਲੀ ਗੈਸ ਕਰਾਨ ਦਮ ਘੁੱਟਣਾ ਸ਼ੁਰੂ ਹੋ ਗਿਆ। ਦਮ ਘੁੱਟਣ ਦੇ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ 2 ਮਜ਼ਦੂਰ ਜਲਦੀ ਬਾਹਰ ਆ ਗਏ। ਪਰ ਉਹਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਇਸ ਲਈ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਾਂਚ ਪੜਤਾਲ ਦੌਰਾਨ ਪਤਾ ਲੱਗਾ ਕਿ ਜਦ ਗਹਿਣੇ ਬਣਦੇ ਹਨ ਤਾਂ ਫੈਕਟਰੀ ਵਿੱਚ ਸੋਨੇ ਦੀ ਧੂੜ ਅਤੇ ਕਣ ਪੈਦਾ ਹੁੰਦੇ ਹਨ। ਇਹ ਸਾਰੀ ਧੂੜ ਅਤੇ ਨਾਲ ਹੀ ਕਣ ਸੈਪਟਿਕ ਟੈਂਕ ਵਿੱਚ ਇੱਕਠੇ ਹੋ ਜਾਂਦੇ ਹਨ। ਇਸ ਲਈ ਸੈਪਟਿਕ ਟੈਂਕ ਨੂੰ ਸਾਫ ਕੀਤੀ ਜਾਂਦਾ ਹੈ। ਦੋ ਮਹੀਨਿਆਂ ਬਾਅਦ ਸੈਪਟਿਕ ਟੈਂਕ ਵਿੱਚੋਂ ਰਸਾਇਣ ਵਾਲੇ ਪਾਣੀ ਨੂੰ ਕੱਢਿਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਉਸ ਵਿੱਚ ਇੱਕਠਾ ਹੋਇਆ ਸੋਨਾ ਵੀ ਕੱਢਿਆ ਜਾਂਦਾ ਹੈ। ਦੋ ਮਹੀਨਿਆਂ ਬਾਅਦ 6 ਮਜ਼ਦੂਰਾਂ ਨੂੰ ਉਸ ਦੌਰਾਨ ਸਫਾਈ ਕਰਨ ਦੇ ਲਈ ਟੈਂਕ ਵਿੱਚ ਭੇਜਿਆ ਗਿਆ।

ਪਰ ਇਸ ਵਾਰ ਗੈਂਸ ਦਾ ਅਸਰ ਜ਼ਿਆਦਾ ਰਿਹਾ ਅਤੇ 4 ਮਜ਼ਦੂਰ ਪਹਿਲਾਂ ਬੇਹੋਸ਼ ਹੋ ਗਏ, ਫਿਰ 4 ਦੀ ਮੌਤ ਹੋ ਗਈ। ਜਦ 4 ਬੇਹੋਸ਼ ਹੋਣ ਤੋਂ ਬਾਅਦ ਬਾਹਰ ਤੋਂ ਉਹਨਾਂ ਨੂੰ ਆਵਾਜ਼ ਦਿੱਤੀ ਜਾ ਰਹੀ ਸੀ। ਪਰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਤਾਂ ਉਹਨਾਂ ਨੂੰ ਦੇਖਣ ਲਈ ਹੋਰ 2 ਬੰਦੇ ਗਏ ਪਰ ਉਹ ਦੋਵੇਂ ਵੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ।  ਜਿਵੇਂ ਹੀ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਉਸੇ ਦੌਰਾਨ ਪੁਲਿਸ ਮੌਕੇ ਤੇ ਪਹੁੰਚ ਗਈ। ਜਿਵੇਂ ਹੀ ਸਾਰੇ ਮਜ਼ਦੂਰਾਂ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ 4 ਮਜ਼ਦੂਰਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੰਭਵ ਤੌਰ ‘ਤੇ ਇਸ ਗੈਸ ਨਾਲ ਮਜ਼ਦੂਰਾਂ ਦੀ ਮੌਤ ਹੋਈ ਹੈ, ਉਹ ਕਾਰਬਨ ਡਾਈਆਕਸਾਈਡ ਜਾਂ ਹੋਰ ਨੁਕਸਾਨਦੇਹ ਗੈਸ ਵੀ ਹੋ ਸਕਦੀ ਹੈ। 

/uploads/images/ads/adds.jpeg

Leave a Reply

Your email address will not be published. Required fields are marked *