Create your Account
ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫ਼ਤਾਰ ਰਮਨ ਅਰੋੜਾ ਦੀ ਵਿਗੜੀ ਸਿਹਤ

ਚੰਡੀਗੜ੍ਹ
: ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ
ਭ੍ਰਿਸ਼ਟਾਚਾਰ ਵਿਰੁੱਧ ਵਿਢੀ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦਾ ਵਿਧਾਇਕ ਭ੍ਰਿਸ਼ਟਾਚਾਰ ਦੇ ਦੋਸ਼ 'ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ
ਸੀ। ਜਿਵੇਂ ਹੀ ਵਿਜੀਲੈਂਸ ਵੱਲੋਂ ਜਦੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਦੀ ਸਿਹਤ
ਖਰਾਬ ਹੋ ਗਈ। ਇਸ ਦੌਰਾਨ ਜਦ ਜਾਂਚ ਲਈ ਡਾਕਟਰਾਂ ਨੂੰ ਬੁਲਾਇਆ ਗਿਆ ਤਾਂ ਉਹਨਾਂ ਨੇ ਰਮਨ ਅਰੋੜਾ
ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕੀ ਉਹਨਾਂ ਦੀ ਸਿਹਤ ਕੁਝ ਜ਼ਿਆਦਾ ਹੀ ਖਰਾਬ ਹੈ। ਰਮਨ ਅਰੋੜਾ ਨੂੰ
ਹਸਪਤਾਲ ਲਿਜਾਣ ਲਈ ਕਿਹਾ ਗਿਆ। ਸਿਵਲ
ਹਸਪਤਾਲ ‘ਚ ਉਹਨਾਂ ਦੀ ਅਲਟਰਾ ਸਾਊਂਡ ਹੋਈ ਤਾਂ ਪਤਾ
ਲੱਗਾ ਕੀ ਉਹਨਾਂ ਨੂੰ ਪਿੱਤੇ 'ਚ ਪੱਥਰੀ ਹੈ। ਦੇਰ ਰਾਤ ਤੱਕ ਹਸਪਤਾਲ ਰਹੇ
ਫਿਰ ਉਹਨਾਂ ਨੂੰ ਦਵਾਇਆ ਦੇ ਕੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਰਮਨ
ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਕੀਤਾ ਗ੍ਰਿਫ਼ਤਾਰ
ਮੁੱਖ
ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿਢੀ ਮੁਹਿੰਮ ਤਹਿਤ ਆਮ ਆਦਮੀ
ਪਾਰਟੀ ਦਾ ਵਿਧਾਇਕ ਭ੍ਰਿਸ਼ਟਾਚਾਰ ਦੇ ਦੋਸ਼ 'ਚ
ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਜਲੰਧਰ ਤੋਂ
ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਵਿਰੁੱਧ ਮੁੱਖ ਮੰਤਰੀ ਦਫਤਰ ਨੂੰ ਸ਼ਿਕਾਇਤਾਂ ਮਿਲਣ 'ਤੇ ਉਸਦੀ ਜਾਂਚ ਵਿਜੀਲੈਂਸ ਨੂੰ ਸੌਂਪੀ ਗਈ ਸੀ
ਕਿਉਂਕਿ ਸ਼ਿਕਾਇਤਾਂ ਇਹ ਸਨ ਕਿ ਰਮਨ ਅਰੋੜਾ
ਵੱਲੋਂ ਨਗਰ ਨਿਗਮ ਦੇ ਅਫਸਰਾਂ ਦੇ ਰਾਹੀਂ ਆਮ ਲੋਕਾਂ ਨੂੰ ਝੂਠੇ ਨੋਟਿਸ ਭੇਜੇ ਸਨ ਅਤੇ ਬਾਅਦ
ਵਿੱਚ ਜਦੋਂ ਆਮ ਲੋਕ ਨੋਟਿਸ ਤੋਂ ਬਾਅਦ ਵਿਧਾਇਕ
ਕੋਲ ਪਹੁੰਚ ਕਰਨ ਲਈ ਪਹੁੰਚਦੇ ਸਨ ਤਾਂ ਉਹ ਅਫਸਰਾਂ ਨਾਲ ਮਿਲੀ ਭੁਗਤ ਕਰਕੇ ਰਫਾ- ਦਫਾ ਕਰਵਾ
ਦਿੰਦਾ ਸੀ।ਜਾਣਕਾਰੀ ਅਨੁਸਾਰ,
ਇੱਕ ਵਿਜੀਲੈਂਸ ਟੀਮ ਵਿਧਾਇਕ ਦੇ ਰਿਸ਼ਤੇਦਾਰ
ਰਾਜੂ ਮਦਾਨ ਦੇ ਘਰ ਵੀ ਪਹੁੰਚੀ,
ਪਰ ਟੀਮ ਨੂੰ ਉੱਥੇ ਕੁਝ ਨਹੀਂ ਮਿਲਿਆ।
ਵਿਧਾਇਕ
ਦਾ ਮਾਮਲਾ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਏਟੀਪੀ ਨਾਲ ਸਬੰਧਤ ਹੈ। ਸਰਕਾਰੀ ਬੁਲਾਰੇ
ਅਨੁਸਾਰ, ਵਿਧਾਇਕ 'ਤੇ ਜਲੰਧਰ ਨਗਰ ਨਿਗਮ ਰਾਹੀਂ ਲੋਕਾਂ ਨੂੰ ਨੋਟਿਸ ਭੇਜਣ ਦਾ ਦੋਸ਼ ਹੈ। ਫਿਰ, ਪੈਸੇ ਲੈਣ ਤੋਂ ਬਾਅਦ, ਨੋਟਿਸ ਖਾਰਜ ਕਰ ਦਿੱਤੇ ਗਏ। ਇਸ ਮਾਮਲੇ ਵਿੱਚ
ਐਫਆਈਆਰ ਵੀ ਦਰਜ ਕੀਤੀ ਗਈ ਹੈ।
Leave a Reply
Your email address will not be published. Required fields are marked *