/uploads/images/ads/adds.jpeg
Breaking News

IPL ਨੂੰ ਮਿਲਿਆ ਨਵਾਂ 8ਵਾਂ ਚੈਂਪੀਅਨ, ਬੈਂਗਲੁਰੂ ਨੇ ਜਿੱਤਿਆ IPL ਦਾ ਖਿਤਾਬ

top-news
  • 04 Jun, 2025
/uploads/images/ads/adds.jpeg

ਚੰਡੀਗੜ੍ਹ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦਾ ਇਤਿਹਾਸਕ ਅੰਤ ਹੋਇਆ। ਰਾਇਲ ਚੈਲੇਂਜਰਜ਼ ਬੈਂਗਲੁਰੂ, ਜੋ 17 ਸੀਜ਼ਨਾਂ ਤੋਂ ਟਰਾਫੀ ਨਹੀਂ ਜਿੱਤ ਸਕਿਆ, ਨੇ ਫਾਈਨਲ ਵਿੱਚ ਪੰਜਾਬ ਕਿੰਗਜ਼ ਨੂੰ ਹਰਾ ਕੇ ਆਪਣਾ ਪਹਿਲਾ ਖਿਤਾਬ ਜਿੱਤ ਲਿਆ ਹੈ। ਟੀਮ ਨੇ ਮੰਗਲਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਪੰਜਾਬ ਕਿੰਗਜ਼ (ਪੀਬੀਕੇਐਸ) ਨੂੰ 6 ਦੌੜਾਂ ਨਾਲ ਹਰਾਇਆ। ਇਸ ਦੇ ਨਾਲ, ਆਈਪੀਐਲ ਨੂੰ 18ਵੇਂ ਸੀਜ਼ਨ ਵਿੱਚ ਆਪਣਾ 8ਵਾਂ ਚੈਂਪੀਅਨ ਮਿਲਿਆ।

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 191 ਸਕੋਰ ਦੇ ਟਾਰਗੇਟ ਦਾ ਪਿੱਛਾ ਕਰਦੇ ਹੋਏ, ਪੰਜਾਬ ਸਿਰਫ਼ 184 ਦੌੜਾਂ ਹੀ ਬਣਾ ਸਕੀ। ਬੈਂਗਲੁਰੂ  ਲਈ ਵਿਰਾਟ ਕੋਹਲੀ ਨੇ 35 ਗੇਂਦਾਂ ਵਿੱਚ 43 ਸਕੋਰ ਬਣਾਏ। ਜਿਤੇਸ਼ ਨੇ ਤੇਜ਼ ਬੱਲੇਬਾਜ਼ੀ ਕੀਤੀ ਅਤੇ 240 ਦੇ ਸਟ੍ਰਾਈਕ ਰੇਟ ਨਾਲ 10 ਗੇਂਦਾਂ ਵਿੱਚ 24 ਸਕੋਰ ਬਣਾਏ । ਕਰੁਣਾਲ ਪੰਡਯਾ ਨੇ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਨੇ ਵੀ 2 ਵਿਕਟਾਂ ਲਈਆਂ। ਪੰਜਾਬ ਵੱਲੋਂ ਅਰਸ਼ਦੀਪ ਸਿੰਘ ਅਤੇ ਕਾਈਲ ਜੈਮੀਸਨ ਨੇ 3-3 ਵਿਕਟਾਂ ਲਈਆਂ।
ਬੈਂਗਲੁਰੂ ਟੀਮ  IPL ਦੇ ਇਤਿਹਾਸ ਵਿੱਚ ਅੱਠਵੀਂ ਚੈਂਪੀਅਨ ਬਣ ਗਈ ਹੈ। ਇਸ ਤੋਂ ਪਹਿਲਾਂ, ਚੇਨਈ ਸੁਪਰ ਕਿੰਗਜ਼ (5 ਵਾਰ), ਮੁੰਬਈ ਇੰਡੀਅਨਜ਼ (5 ਵਾਰ), ਕੋਲਕਾਤਾ ਨਾਈਟ ਰਾਈਡਰਜ਼ (3 ਵਾਰ), ਰਾਜਸਥਾਨ ਰਾਇਲਜ਼ (1 ਵਾਰ), ਡੈਕਨ ਚਾਰਜਰਜ਼ (1 ਵਾਰ), ਸਨਰਾਈਜ਼ਰਜ਼ ਹੈਦਰਾਬਾਦ (1 ਵਾਰ) ਅਤੇ ਗੁਜਰਾਤ ਜਾਇੰਟਸ (1 ਵਾਰ) ਚੈਂਪੀਅਨ ਬਣ ਚੁੱਕੇ ਹਨ।ਜਦਕਿ ਹੁਣ IPL ਨੂੰ ਆਪਣਾ 8ਵਾਂ ਚੈਂਪੀਅਨ ਮਿਲ ਗਿਆ ਹੈ । 

ਫਾਈਨਲ ਜਿੱਤਣ ਤੋਂ ਬਾਅਦ, ਵਿਰਾਟ ਕੋਹਲੀ ਭਾਵੁਕ ਹੋ ਗਏ, ਮੈਚ ਜਿੱਤਣ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਉਹ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਗਲੇ ਲਗਾ ਕੇ ਭਾਵੁਕ ਹੋਏ। ਵਿਰਾਟ ਕੋਹਲੀ ਅਤੇ ਪੂਰੀ ਟੀਮ ਨੇ RCB  ਦੇ ਸਾਬਕਾ ਖਿਡਾਰੀਆਂ ਏਬੀ ਡੀਵਿਲੀਅਰਜ਼ ਅਤੇ ਕ੍ਰਿਸ ਗੇਲ ਨਾਲ ਜਿੱਤ ਦਾ ਜਸ਼ਨ ਮਨਾਇਆ।

/uploads/images/ads/adds.jpeg

Leave a Reply

Your email address will not be published. Required fields are marked *