/uploads/images/ads/adds.jpeg
Breaking News

ਸਿਰਸਾ ਦੇ ਸਨਮੀਤ ਸਿੰਘ ਗਿੱਲ ਨੇ ਰਚਿਆ ਇਤਿਹਾਸ

top-news
  • 08 Jun, 2025
/uploads/images/ads/adds.jpeg

ਸਿਰਸਾ :  ਸਿਰਸਾ ਦੇ ਰਹਿਣ ਵਾਲੇ ਸਨਮੀਤ ਸਿੰਘ ਗਿੱਲ ਨੇ ਇਤਿਹਾਸ ਰਚਿਆ ਹੈ। ਸਨਮੀਤ ਸਿੰਘ ਗਿੱਲ ਨੇ (ਆਈਐਚਐਫਐਫ) ਨੇ ਅਕੂਤਬਰ ਲਾਸ ਵੇਗਾਸ ਅਮਰੀਕਾ ਵਿੱਚ ਹੋਣ ਵਾਲੇ ਮਿਸਟਰ ਓਲੰਪੀਆ ਮੁਕਾਬਲੇ ਲਈ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਹੈ। ਦੁਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਨੇ ਇਤਿਹਾਸ ਰਚਿਆ ਹੈ। ਸਨਮੀਤ ਸਿੰਘ ਗਿੱਲ ਪਿਛਲੇ 12 ਸਾਲ ਤੋਂ ਬਾਡੀਬਿਲਡਿੰਗ ਕਰ ਰਹੇ ਹਨ। ਜਿਹਨਾਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਪ੍ਰੀ-ਕਾਰਡ ਹੋਲਡਰ ਨਾਲ ਮੁਕਾਬਲਾ ਜਿੱਤਿਆ। ਉਹਨਾਂ ਨੇ ਪ੍ਰੀ-ਹੋਲਡਰ ਮੁਲਾਬਲਾ ਜਿੱਤ ਕੇ ਕੁਆਲੀਫਾਈ ਕੀਤਾ ਹੈ। ਦੱਸ ਦੇਈਏ ਕਿ ਸਨਮੀਤ ਗਿੱਲ ਕਲਾਸਿਕ ਫਿਜ਼ਿਕ ਸ਼੍ਰੇਣੀ ਵਿੱਚ ਮੁਕਾਬਲਾ ਕਰੇਗਾ। ਦੱਸ ਦੇਈਏ ਕਿ ਸਨਮੀਤ ਨੂੰ ਮੁਕਾਬਲਾ ਜਿੱਤਣ ਲਈ 40 ਤੋਂ 50 ਭਾਗੀਦਾਰਾਂ ਨਾਲ ਮੁਕਾਬਲਾ ਕਰਨਾ ਪਵੇਗਾ।

ਸਨਮੀਤ ਸਿੰਘ ਗਿੱਲ ਨੇ ਦੱਸਿਆ ਕਿ ਬਾਡੀ ਬਿਲਡਿੰਗ ਨੂੰ ਹੁਣ ਤੱਕ ਬਹੁਤੀ ਮਾਨਤਾ ਨਹੀਂ ਮਿਲੀ ਹੈ, ਜਦਕਿ ਲੋਕਾਂ ਵਿੱਚ ਵੀਂ ਇਸ ਨੂੰ ਲੈ ਕੇ ਕੋਈ ਉਤਸ਼ਾਹ ਨਹੀਂ ਹੈ। ਮੈਨੂੰ ਮਿਸਟਰ ਓਲੰਪੀਆ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਸਿੱਖ ਹੋਣ 'ਤੇ ਮਾਣ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਮੈਂ ਇਹ ਖਿਤਾਬ ਜਿੱਤਾਂਗਾ ਅਤੇ  ਚਾਹੁੰਦਾ ਹੈ ਕਿ ਉਹ ਹਰ ਸਾਲ ਇਸ ਖਿਤਾਬ ਲਈ ਕੁਆਲੀਫਾਈ ਕਰਾਂ। 

/uploads/images/ads/adds.jpeg

Leave a Reply

Your email address will not be published. Required fields are marked *