Create your Account
Environment Day : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਰੂ ਕੀਤਾ ਮਹੱਤਵਪੂਰਨ ਪ੍ਰੋਜੈਕਟ

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ‘ਤੇ ਇਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਹ ਇੱਕ ਵੱਡੇ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਜਿਸ ਦਾ ਉਦੇਸ਼ ਬਹੁਤ ਵੱਡਾ ਹੈ ਜੋ ਕਿ ਅਰਾਵਲੀ ਰੇਂਜ ਵਿੱਚ ਬੰਜਰ ਜ਼ਮੀਨ ਨੂੰ ਵਰਤੋਂ ਯੋਗ ਬਣਾਉਣਾ ਹੈ। 29 ਜ਼ਿਲ੍ਹਿਆਂ ‘ਚ ਹਜ਼ਾਰ ਤੋਂ ਵੱਧ ਨਰਸਰੀਆਂ ਵਿਕਸਤ ਕਰਨ ਦਾ ਉਦੇਸ਼ ਦਿੱਤਾ ਗਿਆ ਹੈ, ਇਸ ਮੁਹਿੰਮ ਦਾ ਹਿੱਸਾ 4 ਰਾਜ ਬਣਨਗੇ। ਇਹ 4 ਰਾਜ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਹਨ, ਇਹਨਾਂ ਰਾਜਾਂ ਦੇ ਮੁੱਖ ਮੰਤਰੀ ਇਸ ਮੁਹਿੰਮ ‘ਚ ਸ਼ਾਮਲ ਹੋਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਦਿੱਲੀ ਦੇ ਰਿਜ ਖੇਤਰ ਵਿੱਚ ਪੌਦੇ ਲਗਾਏ। ਸਰਕਾਰ ਨੇ ਮਾਰਚ 2023 ਵਿੱਚ ਅਰਾਵਲੀ ਹਰੀ ਕੰਧ ਪਹਿਲਕਦਮੀ ਸ਼ੁਰੂ ਕੀਤੀ ਸੀ। ਇਸ ਦਾ ਉਦੇਸ਼ ਗੁਜਰਾਤ, ਰਾਜਸਥਾਨ, ਹਰਿਆਣਾ ਅਤੇ ਦਿੱਲੀ ਵਿੱਚ ਲਗਭਗ 64 ਲੱਖ ਹੈਕਟੇਅਰ ਜ਼ਮੀਨ ਨੂੰ ਕਵਰ ਕਰਨ ਵਾਲਾ, ਪੰਜ ਕਿਲੋਮੀਟਰ ਚੌੜਾ ਹਰੀ ਪੱਟੀ ਬਫਰ ਜ਼ੋਨ ਸਥਾਪਤ ਕਰਨਾ ਹੈ। ਇਹ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਜੰਗਲਾਂ ਦੀ ਕਟਾਈ, ਮਾਈਨਿੰਗ, ਜਾਨਵਰਾਂ ਦੇ ਚਰਾਉਣ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਅਰਾਵਲੀ ਦੀ 700 ਕਿਲੋਮੀਟਰ ਸਰਹੱਦ ਚਾਰ ਰਾਜਾਂ ਨਾਲ ਲੱਗਦੀ ਹੈ ਜਿਨ੍ਹਾਂ ‘ਚ ਦਿੱਲੀ, ਗੁਜਰਾਤ, ਰਾਜਸਥਾਨ ਅਤੇ ਹਰਿਆਣਾ ਦੀਆਂ ਸਰਹੱਦਾਂ ਸ਼ਾਮਲ ਹਨ।
Leave a Reply
Your email address will not be published. Required fields are marked *