/uploads/images/ads/adds.jpeg
Breaking News

ਦਿਲਜੀਤ ਦੋਸਾਂਝ ਨੇ ਲੰਡਨ ਦੀ ਮਹਿੰਗੀ ਕੌਫ਼ੀ ਦਾ ਲਿਆ ਲੁਤਫ਼, ਇਕ ਚੁਸਕੀ ਦੀ ਕੀਮਤ ਜਾਣਕੇ ਹੋ ਜਾਓਗੇ ਹੈਰਾਨ

top-news
  • 28 May, 2025
/uploads/images/ads/adds.jpeg

(Sonam Malhotra)

ਚੰਡੀਗੜ੍ਹ : ਸੁਪਰਸਟਾਰ ਦਿਲਜੀਤ ਦੋਸਾਂਝ ਆਏ ਦਿਨ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਉਹ ਇੰਸਟਾਗ੍ਰਾਮ, ਯੂਟਿਊਬ ਤੇ ਨਾਲ ਹੀ ਸ਼ੋਸਲ ਮੀਡੀਆ 'ਤੇ ਵੀ ਛਾਏ ਰਹਿੰਦੇ ਹਨ। ਹੁਣ ਇਕ ਵਾਰ ਫਿਰ ਦਿਲਜੀਤ ਆਪਣੀ ਕੌਫ਼ੀ ਨੂੰ ਲੈ ਕੇ ਚਰਚਾ ਚ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਕੌਫ਼ੀ ਦੇ ਨਾਲ ਉਹ ਕਿਵੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਸਕਦੇ ਹਨ। ਦਰਅਸਲ, ਦਿਲਜੀਤ ਫਿਲਹਾਲ ਲੰਡਨ ਘੁੰਮਣ ਗਏ ਹੋਏ ਹਨ। ਉੱਥੇ ਉਹ ਆਪਣੀਆਂ ਮੱਜ਼ੇਦਾਰ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਹਨ। ਲੰਡਨ ਵਿੱਚ ਉਹਨਾਂ ਨੇ ਸਭ ਤੋਂ ਮਹਿੰਗੀ ਕੌਫ਼ੀ ਦੀ ਫੋਟੋ ਤੇ ਵੀਡੀਓ ਸਾਂਝੀ ਕੀਤੀ ਜੋ ਕਿ ਬਹੁਤ ਵਾਇਰਲ ਹੋ ਰਹੀ ਹੈ। ਉਸ ਵਿੱਚ ਉਹ ਹਾਸੀ-ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ, ਨਾਲ ਹੀ ਉਹ ਇੱਕ ਆਲੀਸ਼ਾਨ ਕੈਫੇ ’ਚ ਬੈਠੇ, ਲਗਜ਼ਰੀ ਕੌਫ਼ੀ ਦਾ ਆਨੰਦ ਲੈ ਰਹੇ ਹਨ।  


ਦਿਲਜੀਤ ਨੇ ਜੋ ਵੀਡੀਓ ਸਾਂਝੀ ਕੀਤੀ ਉਸ ਵਿੱਚ ਉਹ ਕਹਿ ਰਹੇ ਹਨ ਕਿ , "ਮੈਂ ਲੰਡਨ ਆਇਆ ਹਾਂ ਤਾਂ ਮੈਂ ਸੋਚਿਆ ਕਿਉਂ ਨਾ ਸਭ ਤੋਂ ਮਹਿੰਗੀ ਕੌਫ਼ੀ ਪੀਤੀ ਜਾਵੇ। ਮੈਂ ਇਸ ਕੌਫੀ ਬਾਰੇ ਸੁਣਿਆ ਕਿ ਜਾਪਾਨ ਦੀ ਟਾਈਪਿਕਾ ਨੈਚੁਰਲ ਕੌਫ਼ੀ ਹੈ ਜੋ ਕਿ ਜਾਪਾਨ ਦੇ ਓਕੀਨਾਵਾ ਵਿੱਚ ਉਗਾਈ ਜਾਂਦੀ ਹੈ, ਬਸ ਮੈਂ ਉਸ ਕੌਫ਼ੀ ਨੂੰ ਟ੍ਰਾਈ ਕਰਨ ਦਾ ਸੋਚਿਆ"। ਇਹ ਕੌਫ਼ੀ ਵੱਖਰੇ ਅੰਦਾਜ਼ ਦੀ ਹੈ ਜਿਸ ਨੂੰ ਕੌਫ਼ੀ ਦਾ ਸ਼ੌਕ ਹੈ ਉਹ ਇਸ ਨੂੰ ਜ਼ਿਆਦਾ ਪੀਣਾ ਪਸੰਦ ਕਰਦੇ ਹਨ।


ਦਿਲਜੀਤ ਨੇ ਆਪਣੇ ਹੱਸਮੁੱਖ ਅੰਦਾਜ਼ ਵਿੱਚ ਕਿਹਾ ਕਿ ਇਸ ਆਲੀਸ਼ਾਨ ਕੈਫੇ ਚ ਇੰਨੀ ਮਹਿੰਗੀ ਕੌਫ਼ੀ ਲਈ ਫਿਰ ਵੀ ਇਹ ਲੋਕ ਹਰ ਚੀਜ਼ ਨੂੰ ਮਾਪ ਕੇ ਕਰ ਰਹੇ ਹਨ। ਉਸ ਨੇ ਇਹ ਵੀ ਕਿਹਾ ਕਿ ਇਸ ਕੌਫ਼ੀ ਦੇ ਹਰ ਇੱਕ ਘੁੱਟ ਦੀ ਕੀਮਤ 7,000 ਦੇ ਕਰੀਬ ਹੈ। ਮੈਂ ਤਾਂ ਅੱਜ ਕੁਝ ਨਹੀਂ ਖਾਵਾਂਗਾ, ਬਸ ਇਸ ਕੌਫੀ ਦਾ ਮਜ਼ਾ ਲਵਾਗਾਂ। ਦਿਲਜੀਤ ਦਾ ਤਾਂ ਹੈ ਹੀ ਵੱਖਰਾ ਅੰਦਾਜ਼, ਉਹਨਾਂ ਨੇ ਕਿਹਾ ਇਹ ਤਾਂ ਕੌਫ਼ੀ ਮਸਤ ਮਿੱਠੀ ਹੈ ਪਰ ਇਸ ਨਾਲ ਅਗਰ ਲੱਡੂ ਤੇ ਬੂੰਦੀ ਮਿਲ ਜਾਵੇ ਤਾਂ ਮਜ਼ਾ ਹੀ ਆ ਜਾਵੇ। 


/uploads/images/ads/adds.jpeg

Leave a Reply

Your email address will not be published. Required fields are marked *