Create your Account
ਇਜ਼ਰਾਈਲ ਤੇ ਇਰਾਨ ਯੁੱਧ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ‘ਚ ਹੋਇਆ ਵਾਧਾ

ਮੋਹਾਲੀ – ਇਜ਼ਰਾਈਲ ਅਤੇ ਇਰਾਨ ਵਿੱਚ ਤਣਾਅ ਜ਼ਿਆਦਾ ਵੱਧ ਗਿਆ ਹੈ, ਜਿਸ ਕਾਰਨ ਜਨਤਾ ਨੂੰ ਕਈ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 16 ਜੂਨ ਨੂੰ ਮਲਟੀ ਕਮੋਡਿਟੀ ਐਕਸਚੇਂਜ ਆਫ਼ ਇੰਡੀਆ ਨੇ ਕੱਚੇ ਤੇਲ ਦੀਆਂ ਕੀਮਤਾਂ ਉੱਚ ਪੱਧਰ 'ਤੇ ਖੁੱਲ੍ਹੀਆਂ ਹਨ। ਆਮ ਜਨਤਾ ਕੱਚੇ ਤੇਲ ਦੀਆਂ ਕੀਮਤਾਂ ‘ਚ ਹੋਏ ਵਾਧੇ ਕਾਰਨ ਬਹੁਤ ਪ੍ਰਭਾਵਿਤ ਹੋਵੇਗੀ। ਜਦ ਦੋ ਦੇਸ਼ਾ ਵਿਚਕਾਰ ਯੁੱਧ ਹੁੰਦਾ ਹੈ ਤਾਂ ਆਮ ਜਨਤਾ ਅਕਸਰ ਪ੍ਰਭਾਵਿਤ ਹੁੰਦੀ ਹੈ। ਜਨਤਾ ਵਿੱਚ ਲੜਾਈ ਦਾ ਡਰ, ਮਹਿੰਗਾਈ ਦਾ ਡਰ ਪੈਦਾ ਹੋ ਜਾਂਦਾ ਹੈ।
ਕੱਚੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਦੇ
ਅੰਕੜੇ ਬ੍ਰੈਂਟ ਕਰੂਡ ਫਿਊਚਰਜ਼ 0.82% ਵਧ ਕੇ $74.84 ਪ੍ਰਤੀ ਬੈਰਲ ਹੋ ਗਿਆ ਹੈ। ਯੂਐਸ ਵੈਸਟ
ਟੈਕਸਾਸ ਇੰਟਰਮੀਡੀਏਟ ਕਰੂਡ ਫਿਊਚਰਜ਼ 0.99% ਵਧ ਕੇ $73.70 ਹੋ ਗਿਆ। ਇਜ਼ਰਾਈਲ ਨੇ 15
ਜੂਨ ਨੂੰ ਰਾਜਧਾਨੀ ਤਹਿਰਾਨ 'ਤੇ ਹਮਲਾ ਕੀਤਾ। ਇਰਾਨ ਨੇ ਇਸ ‘ਤੇ ਜਵਾਬੀ ਕਾਰਵਾਈ
ਕਰਦੇ ਹੋਏ ਡਰੋਨ ਤੇ ਮਿਜ਼ਾਈਲਾਂ ਦਾਗੀਆਂ।
Leave a Reply
Your email address will not be published. Required fields are marked *