/uploads/images/ads/adds.jpeg
Breaking News

ਪਟਾਕਾ ਫੈਕਟਰੀ ‘ਚ ਹੋਇਆ ਭਿਆਨਕ ਧਮਾਕਾ

top-news
  • 30 May, 2025
/uploads/images/ads/adds.jpeg

ਚੰਡੀਗੜ੍ਹ : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਸਬਾ ਮਲੋਟ ਵਿੱਚ ਇੱਕ ਬੇਹੱਦ ਭਿਆਨਕ ਹਾਦਸਾ ਵਾਪਰਿਆ। ਪਟਾਕਾ ਫੈਕਟਰੀ ਵਿੱਚ ਬਹੁਤ ਵੱਡਾ ਧਮਾਕਾ ਹੋਇਆ ਹੈ, ਇਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਨਾਲ ਹੀ 30 ਮਜ਼ਦੂਰ ਜ਼ਖਮੀ ਹੋ ਗਏ ਹਨ। ਮੌਕੇ ‘ਤੇ ਪੁਲਿਸ ਨੇ ਪਹੁੰਚ ਕੇ ਸਾਰਾ ਮਾਮਲੇ ਦੀ ਜਾਂਚ ਕੀਤੀ। ਕਿਹਾ ਜਾ ਰਿਹਾ ਹੈ ਕਿ ਇਹ ਘਟਨਾ ਬੀਤੀ ਰਾਤ 1 ਵਜੇ ਦੇ ਕਰੀਬ ਹੋਇਆ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਧਮਾਕਾ ਸਿੰਘਵਾਲੀ-ਕੋਟਲੀ ਰੋਡ 'ਤੇ ਵਾਪਰਿਆ ਹੈ। ਜਿਸ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਇਆ, ਉਹ ਫੈਕਟਰੀ ਦੋ ਮੰਜ਼ਿਲੀ ਸੀ। ਜਿੱਥੇ ਕਈ ਮਜ਼ਦੂਰ ਕੰਮ ਕਰ ਰਹੇ ਸਨ। ਜਿਹਨਾਂ ਵਿੱਚੋਂ 5 ਮਜ਼ਦੂਰਾਂ ਦੀ ਮੌਤ ‘ਤੇ 30 ਜਖ਼ਮੀ ਹੋ ਗਏ ਹਨ।   
ਪੁਲਿਸ ਨੇ ਦੱਸਿਆ ਕਿ ਜਖ਼ਮੀਆਂ ਨੂੰ ਬਠਿੰਡਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੋਰ ਜਾਣਕਾਰੀ ਮਿਲੀ ਕਿ ਕੁਝ ਮਜ਼ਦੂਰਾਂ ਦੀ ਹਾਲਤ ਪਹਿਲਾ ਨਾਲੋਂ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਧਮਾਕਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਜਿਸ ਕਾਰਨ ਛੱਤ ਪੂਰੀ ਡਿੱਗ ਗਈ ਤੇ ਮਲਬੇ ਹੇਠ ਮਜ਼ਦੂਰ ਦੱਬ ਗਏ। ਪੁਲਿਸ ਨੇ ਸੂਚਨਾ ਦਿੱਤੀ ਕਿ ਜਿਸ ਦੌਰਾਨ ਧਮਾਕਾ ਹੋਇਆ ਉਸ ਸਮੇਂ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਇਸ ਘਟਨਾ ਦੀ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ।

/uploads/images/ads/adds.jpeg

Leave a Reply

Your email address will not be published. Required fields are marked *